Shubman Gill Is The Leading Run Scorer 2023 For Team India: ਭਾਰਤੀ ਟੀਮ ਦੇ ਨੌਜਵਾਨ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ ਦਾ ਬੱਲਾ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਜ਼ਬਰਦਸਤ ਬੋਲਦਾ ਨਜ਼ਰ ਆ ਰਿਹਾ ਹੈ। ਇਸ ਸਾਲਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ੁਭਮਨ ਨੇ  ਭਾਰਤੀ ਟੀਮ ਲਈ ਤਿੰਨੋਂ ਫਾਰਮੈਟਾਂ ਵਿੱਚ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਇਹੀ ਸ਼ਾਨਦਾਰ ਫਾਰਮ ਆਈਪੀਐਲ ਦੇ 16ਵੇਂ ਸੀਜ਼ਨ ਵਿੱਚ ਵੀ ਦੇਖਣ ਨੂੰ ਮਿਲੀ, ਜਿੱਥੇ ਗਿੱਲ ਨੇ ਆਰੇਂਜ ਕੈਪ ਆਪਣੇ ਨਾਮ ਕੀਤੀ। ਇਸ ਸਾਲ ਗਿੱਲ ਟੀਮ ਇੰਡੀਆ ਲਈ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਸੂਚੀ 'ਚ ਵਿਰਾਟ ਕੋਹਲੀ ਦੂਜੇ ਨੰਬਰ 'ਤੇ ਹੈ।


ਸ਼ੁਭਮਨ ਗਿੱਲ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਹੁਣ ਤੱਕ 56.16 ਦੀ ਔਸਤ ਨਾਲ 1011 ਦੌੜਾਂ ਬਣਾਈਆਂ ਹਨ। ਇਸ ਨੇ ਵਨਡੇ 'ਚ 624 ਦੌੜਾਂ, ਟੀ-20 'ਚ 202 ਦੌੜਾਂ ਅਤੇ ਟੈਸਟ 'ਚ 185 ਦੌੜਾਂ ਬਣਾਈਆਂ ਹਨ। ਗਿੱਲ ਦੇ ਬੱਲੇ ਨੇ ਇਸ ਸਾਲ ਹੁਣ ਤੱਕ 5 ਸੈਂਕੜੇ ਵਾਲੀ ਪਾਰੀ ਦੇਖੀ ਹੈ। ਗਿੱਲ ਨੇ ਇਸ ਸਾਲ ਨਿਊਜ਼ੀਲੈਂਡ ਖਿਲਾਫ ਘਰੇਲੂ ਵਨਡੇ ਸੀਰੀਜ਼ ਦੌਰਾਨ ਪਹਿਲੇ ਮੈਚ ਦੌਰਾਨ ਵਨਡੇ ਫਾਰਮੈਟ 'ਚ ਆਪਣਾ ਪਹਿਲਾ ਦੋਹਰਾ ਸੈਂਕੜਾ ਵੀ ਲਗਾਇਆ ਸੀ।


ਇਹ ਵੀ ਪੜ੍ਹੋ: Jasprit Bumrah Comeback: ਭਾਰਤੀ ਪ੍ਰਸ਼ੰਸਕਾਂ ਲਈ ਖ਼ੁਸ਼ਖਬਰੀ, ਏਸ਼ੀਆ ਕੱਪ 2023 ਤੋਂ ਪਹਿਲਾਂ ਵਾਪਸੀ ਕਰ ਸਕਦੇ ਨੇ ਜਸਪ੍ਰੀਤ ਬੁਮਰਾਹ


ਇਸ ਲਿਸਟ 'ਚ ਵਿਰਾਟ ਕੋਹਲੀ ਦੂਜੇ ਸਥਾਨ 'ਤੇ ਹਨ। ਪਿਛਲੇ 2 ਸਾਲਾਂ ਤੋਂ ਬੱਲੇ ਨਾਲ ਸੰਘਰਸ਼ ਕਰ ਰਹੇ ਕੋਹਲੀ ਲੰਬੇ ਸਮੇਂ ਤੋਂ ਬਾਅਦ ਟੈਸਟ ਫਾਰਮੈਟ 'ਚ ਸੈਂਕੜਾ ਲਗਾਉਣ 'ਚ ਕਾਮਯਾਬ ਰਹੇ। ਕੋਹਲੀ ਦੇ ਬੱਲੇ ਨੇ ਸਾਲ 2023 'ਚ ਹੁਣ ਤੱਕ 49.18 ਦੀ ਔਸਤ ਨਾਲ 787 ਦੌੜਾਂ ਬਣਾਈਆਂ ਹਨ। ਕੋਹਲੀ ਨੇ ਟੈਸਟ ਫਾਰਮੈਟ 'ਚ 1 ਸੈਂਕੜਾ ਪਾਰੀ ਖੇਡੀ ਹੈ ਜਦਕਿ ਵਨਡੇ 'ਚ 2। ਕੋਹਲੀ ਨੇ ਇਸ ਸਾਲ ਹੁਣ ਤੱਕ ਇੱਕ ਵੀ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ।


ਗਿੱਲ ਵਨਡੇ ਵਿਸ਼ਵ ਕੱਪ 'ਚ ਅਹਿਮ ਭੂਮਿਕਾ ਨਿਭਾ ਸਕਦਾ 


ਇਸ ਸਾਲ ਦੇ ਅੰਤ 'ਚ ਭਾਰਤ ਦੀ ਮੇਜ਼ਬਾਨੀ 'ਚ ਆਈਸੀਸੀ ਵਨਡੇ ਵਿਸ਼ਵ ਕੱਪ ਦਾ ਆਯੋਜਨ ਹੋੋਣਾ ਹੈ। ਅਜਿਹੇ 'ਚ ਸ਼ੁਭਮਨ ਗਿੱਲ ਦੀ ਫਾਰਮ ਭਾਰਤੀ ਟੀਮ ਲਈ ਕਾਫੀ ਅਹਿਮ ਸਾਬਤ ਹੋ ਸਕਦੀ ਹੈ। ਜਿੱਥੇ ਕੇਐੱਲ ਰਾਹੁਲ ਰਿਸ਼ਭ ਪੰਤ ਦੀ ਗੈਰ-ਮੌਜੂਦਗੀ 'ਚ ਮੱਧਕ੍ਰਮ 'ਚ ਖੇਡਦੇ ਨਜ਼ਰ ਆ ਸਕਦੇ ਹਨ। ਇਸ ਦੇ ਨਾਲ ਹੀ ਗਿੱਲ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰਨ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ। ਕਪਤਾਨ ਰੋਹਿਤ ਨੇ ਇਸ ਸਾਲ ਹੁਣ ਤੱਕ 41.93 ਦੀ ਔਸਤ ਨਾਲ 671 ਦੌੜਾਂ ਬਣਾਈਆਂ ਹਨ।


ਇਹ ਵੀ ਪੜ੍ਹੋ: Sunil Gavaskar: ਸੁਨੀਲ ਗਾਵਸਕਰ ਦੀ ਪ੍ਰੇਮ ਕਹਾਣੀ ਹੈ ਬੇਹੱਦ ਦਿਲਚਸਪ, ਆਟੋਗ੍ਰਾਫ ਲੈਣ ਆਈ ਫੈਨ ਤੇ ਹਾਰ ਗਏ ਸੀ ਦਿਲ