Jasmine Sandlas On Sonam Bajwa Show Dil Diyan Gallan: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦਾ ਸ਼ੋਅ `ਦਿਲ ਦੀਆਂ ਗੱਲਾਂ` ਆਪਣੇ ਦੂਜੇ ਸੀਜ਼ਨ ਨਾਲ ਟੀਵੀ `ਤੇ ਵਾਪਸੀ ਕਰ ਚੁੱਕਿਆ ਹੈ। ਪਿਛਲੇ ਸੀਜ਼ਨ ਵਾਂਗ ਹੀ ਸ਼ੋਅ ਇਸ ਵਾਰ ਵੀ ਲੋਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ। ਇਸ ਸ਼ੋਅ `ਚ ਕਈ ਪਾਲੀਵੁੱਡ ਦੇ ਬਾਲੀਵੁੱਡ ਕਲਾਕਾਰ ਸ਼ਿਰਕਤ ਕਰ ਚੁੱਕੇ ਹਨ। ਹੁਣ ਪੰਜਾਬੀ ਸਿੰਗਰ/ਰੈਪਰ ਜੈਸਮੀਨ ਸੈਂਡਲਾਸ ਇਸ ਸ਼ੋਅ `ਚ ਸ਼ਿਰਕਤ ਕਰਨ ਲਈ ਤਿਆਰ ਹੈ। ਜੀ ਹਾਂ, ਜੈਸਮੀਨ ਸੈਂਡਲਾਸ ਸੋਨਮ ਦੇ ਸ਼ੋਅ `ਚ ਮਹਿਮਾਨ ਬਣ ਕੇ ਨਜ਼ਰ ਆਉਣ ਵਾਲੀ ਹੈ। ਇਸ ਦਾ ਖੁਲਾਸਾ ਖੁਦ ਸੋਨਮ ਬਾਜਵਾ ਨੇ ਕੀਤਾ ਹੈ।
ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਜੈਸਮੀਨ ਸੈਂਡਲਾਸ ਨਾਲ `ਦਿਲ ਦੀਆਂ ਗੱਲਾਂ 2` ਦੇ ਸੈੱਟ ਤੋਂ ਤਸਵੀਰ ਸ਼ੇਅਰ ਕੀਤੀ ਹੈ । ਤਸਵੀਰ ਦੇਖ ਕੇ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੈਸਮੀਨ ਸੋਨਮ ਦੇ ਸ਼ੋਅ ਦਾ ਹਿੱਸਾ ਬਣੀ ਹੈ। ਇਸ ਦਾ ਮਤਲਬ ਹੈ ਕਿ ਜੈਸਮੀਨ ਸ਼ੋਅ ਵਿੱਚ ਆਪਣੇ ਦਿਲ ਦਾ ਦਰਦ ਬਿਆਨ ਕਰ ਸਕਦੀ ਹੈ। ਲੋਕ ਇਹ ਵੀ ਕਿਆਸ ਲਗਾ ਰਹੇ ਹਨ ਕਿ ਜੈਸਮੀਨ ਸ਼ੋਅ `ਚ ਗੈਰੀ ਸੰਧੂ ਬਾਰੇ ਵੀ ਗੱਲ ਕਰ ਸਕਦੀ ਹੈ ।
ਦੱਸ ਦਈਏ ਕਿ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਪੰਜਾਬ `ਚ ਹੈ । ਉਹ 6 ਸਾਲਾਂ ਬਾਅਦ ਪੰਜਾਬ ਪਰਤੀ ਹੈ । ਇਸ ਦਾ ਖੁਲਾਸਾ ਗਾਇਕਾ ਨੇ ਖੁਦ ਸੋਸ਼ਲ ਮੀਡੀਆ ਤੇ ਲੰਬੀ ਚੌੜੀ ਪੋਸਟ ਲਿਖ ਕੇ ਕੀਤਾ ਸੀ। ਜੈਸਮੀਨ ਨੇ ਪੰਜਾਬ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਸਿੱਧੇ-ਅਸਿੱਧੇ ਤੌਰ `ਤੇ ਗੈਰੀ ਸੰਧੂ `ਤੇ ਤਿੱਖੇ ਤੰਜ ਕੱਸਦੀ ਨਜ਼ਰ ਆਉਂਦੀ ਹੈ । ਇਸ ਸਭ ਦਾ ਮਤਲਬ ਇਹੀ ਹੈ ਕਿ ਜੈਸਮੀਨ ਗੈਰੀ ਵੱਲੋਂ ਦਿੱਤੇ ਧੋਖੇ ਨੂੰ ਭੁਲਾ ਨਹੀਂ ਸਕੀ ਹੈ । ਇਸ ਗੱਲ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੋਨਮ ਦੇ ਸ਼ੋਅ `ਚ ਜੈਸਮੀਨ ਆਪਣੇ ਦਿਲ ਦੇ ਕਈ ਰਾਜ਼ ਖੋਲ ਸਕਦੀ ਹੈ ।
ਇਹ ਵੀ ਪੜ੍ਹੋ: '32 ਹਜ਼ਾਰ ਕੁੜੀਆਂ ਨੂੰ ਧਰਮ ਬਦਲ ਕੇ ਬਣਾਇਆ ਅੱਤਵਾਦੀ'... ਵਿਵਾਦਾਂ `ਚ `ਦ ਕੇਰਲ ਸਟੋਰੀ` ਦਾ ਟੀਜ਼ਰ