The Kerala Story Teaser Out: ਬਾਲੀਵੁੱਡ ਅਭਿਨੇਤਰੀ ਅਦਾ ਸ਼ਰਮਾ ਦੀ ਫਿਲਮ 'ਦ ਕੇਰਲ ਸਟੋਰੀ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਬਹੁਤ ਹੀ ਖੌਫਨਾਕ ਹੈ ਅਤੇ ਇਸ ਦੀ ਵਿਵਾਦਤ ਕਹਾਣੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਫਿਲਮ 'ਚ ਕੇਰਲ 'ਚ ਧਰਮ ਪਰਿਵਰਤਨ ਅਤੇ ਅੱਤਵਾਦੀ ਘਟਨਾਵਾਂ ਦੀ ਕਹਾਣੀ ਦਿਖਾਈ ਗਈ ਹੈ। ਟੀਜ਼ਰ ਨੇ ਦਰਸ਼ਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਇਸ ਫਿਲਮ ਨੂੰ ਲੈ ਕੇ ਵਿਵਾਦ ਵੀ ਛਿੜ ਗਿਆ ਹੈ।


'ਦ ਕੇਰਲ ਸਟੋਰੀ' ਨਾਂ ਦੀ ਫਿਲਮ ਵਿਪੁਲ ਅਮ੍ਰਿਤਲਾਲ ਸ਼ਾਹ ਦੁਆਰਾ ਨਿਰਮਿਤ ਹੈ ਅਤੇ ਸੁਦੀਪਤੋ ਸੇਨ ਦੁਆਰਾ ਨਿਰਦੇਸ਼ਤ ਹੈ। ਇਸ ਵਿੱਚ ਅਦਾ ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੀ ਹੈ। ਟੀਜ਼ਰ 'ਚ ਅਭਿਨੇਤਰੀ ਨੂੰ ਬੁਰਕਾ ਪਹਿਨੇ ਹੋਏ ਦਿਖਾਇਆ ਗਿਆ ਹੈ। ਧਰਮ ਪਰਿਵਰਤਨ ਦੀਆਂ ਘਟਨਾਵਾਂ ਨੂੰ ਦਰਸਾਉਂਦੀ ਇਸ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਫਿਲਮ 'ਤੇ ਕੇਰਲ ਰਾਜ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ।









ਟੀਜ਼ਰ ਦੀ ਸ਼ੁਰੂਆਤ ਵਿੱਚ ਅਦਾ ਸ਼ਰਮਾ ਕਹਾਣੀ ਬਿਆਨ ਕਰਦੀ ਨਜ਼ਰ ਆ ਰਹੀ ਹੈ, ਉਹ ਦੱਸਦੀ ਹੈ ਕਿ ਕਿਵੇਂ ਉਸਨੂੰ ਹਿੰਦੂ ਤੋਂ ਮੁਸਲਮਾਨ ਬਣਾਇਆ ਗਿਆ ਅਤੇ ਸ਼ਾਲਿਨੀ ਉਨੀਕ੍ਰਿਸ਼ਨਨ ਨੂੰ ਫਾਤਿਮਾ ਬਾ ਦਾ ਰੂਪ ਦੇ ਕੇ ਅੱਤਵਾਦੀ ਸੰਗਠਨ ISIS ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ। ਟੀਜ਼ਰ 'ਚ ਸ਼ਾਲਿਨੀ ਦੇ ਨਾਲ ਕੇਰਲ ਰਾਜ 'ਚੋਂ ਗਾਇਬ 32 ਹਜ਼ਾਰ ਔਰਤਾਂ ਨਾਲ ਅਜਿਹੀ ਹੀ ਘਿਨਾਉਣੀ ਸਾਜ਼ਸ਼ ਦੀ ਕਹਾਣੀ ਹੈ।


ਫਿਲਮ ਦਾ ਟੀਜ਼ਰ ਬਹੁਤ ਡਰਾਉਣਾ ਹੈ, ਜਿਸ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਦਰਸ਼ਕ ਦੋ ਧੜਿਆਂ 'ਚ ਵੰਡੇ ਹੋਏ ਹਨ। ਇਕ ਪਾਸੇ ਲੋਕ ਫਿਲਮ ਦੀ ਤਾਰੀਫ ਕਰ ਰਹੇ ਹਨ ਅਤੇ ਧਰਮ ਪਰਿਵਰਤਨ ਨੂੰ ਗੰਭੀਰ ਮੁੱਦਾ ਦੱਸ ਰਹੇ ਹਨ, ਉਥੇ ਹੀ ਕੁਝ ਲੋਕ ਨਿਰਮਾਤਾਵਾਂ ਅਤੇ ਫਿਲਮ 'ਤੇ ਸਵਾਲ ਉਠਾ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਫਿਲਮ ਨਿਰਮਾਤਾਵਾਂ ਨੂੰ ਕੇਰਲ 'ਚ ਗਾਇਬ ਹੋਣ ਵਾਲੀਆਂ ਲੜਕੀਆਂ ਅਤੇ ਅੱਤਵਾਦੀ ਸੰਗਠਨਾਂ ਨੂੰ ਭੇਜਣ ਦੇ ਅੰਕੜੇ ਦਿਖਾਉਣੇ ਚਾਹੀਦੇ ਹਨ। ਅਦਾ ਸ਼ਰਮਾ ਦੀ ਇਸ ਫਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਨਾਲ ਹੀ, ਫਿਲਮ ਦੀ ਬਾਕੀ ਸਟਾਰ ਕਾਸਟ ਨੂੰ ਲੈ ਕੇ ਕੋਈ ਅਪਡੇਟ ਨਹੀਂ ਹੈ।