Jaya Bachchan Reaction: ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' (Rocky Aur Rani Ki Prem Kahani) ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਇਹ ਫਿਲਮ 28 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਅਤੇ ਕਈ ਗੀਤ ਵੀ ਰਿਲੀਜ਼ ਹੋ ਚੁੱਕੇ ਹਨ। ਹਾਲ ਹੀ 'ਚ ਫਿਲਮ ਦਾ ਗੀਤ 'ਢੀਂਢੋਰਾ ਬਾਜੇ ਰੇ' ਰਿਲੀਜ਼ ਹੋਇਆ ਹੈ, ਜਿਸ 'ਚ ਜਯਾ ਬੱਚਨ ਦੇ ਐਕਸਪ੍ਰੈਸ਼ਨ ਨੂੰ ਦੇਖ ਕੇ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਮੀਮਜ਼ ਵੀ ਵਾਇਰਲ ਹੋ ਰਹੇ ਹਨ।


ਇਹ ਵੀ ਪੜ੍ਹੋ: MS ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਸਾਊਥ ਦੇ ਇਸ ਐਕਟਰ ਦੀਆਂ ਦੇਖ ਲਈਆਂ ਸਾਰੀਆਂ ਫਿਲਮਾਂ, ਬੋਲੀ- 'ਬਹੁਤ ਵੱਡੀ ਫੈਨ ਹਾਂ'


'ਢੀਂਢੋਰਾ ਬਾਜੇ ਰੇ' ਫਿਲਮ ਦਾ ਇੱਕ ਨਵਾਂ ਗੀਤ ਹੈ ਜੋ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਹ ਗੀਤ ਦੁਰਗਾ ਪੂਜਾ ਦੌਰਾਨ ਹੈ। ਇਹ ਇੱਕ ਐਨਰਜੀ ਨਾਲ ਭਰਪੂਰ ਡਾਂਸ ਨੰਬਰ ਹੈ, ਜੋ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਗੀਤ 'ਚ ਜਯਾ ਬੱਚਨ ਦੇ ਚਿਹਰੇ ਦੇ ਹਾਵ-ਭਾਵ ਦੇਖ ਕੇ ਪ੍ਰਸ਼ੰਸਕ ਖੂਬ ਹੱਸ ਰਹੇ ਹਨ। ਉਹ ਗੀਤ ਦੇ ਵੀਡੀਓ ਨੂੰ ਸ਼ੇਅਰ ਅਤੇ ਕਮੈਂਟ ਕਰ ਰਹੇ ਹਨ।



ਯੂਜ਼ਰਸ ਨੇ ਉਡਾਇਆ ਖੂਬ ਮਜ਼ਾਕ
ਗੀਤ ਤੋਂ ਆਪਣੇ ਐਕਸਪ੍ਰੈਸ਼ਨ ਦਾ ਸਕਰੀਨਸ਼ਾਟ ਸਾਂਝਾ ਕਰਦੇ ਹੋਏ, ਇੱਕ ਯੂਜ਼ਰ ਨੇ ਲਿਖਿਆ- 'ਇਤਨਾ ਭੀ ਅਸਲ ਨਹੀਂ ਦਿਖਨਾ ਥਾ'। ਜਦਕਿ ਦੂਜੇ ਨੇ ਲਿਖਿਆ- 'ਪੂਰੇ ਗੀਤ 'ਚ ਜਯਾ ਬੱਚਨ ਇਸ ਤਰ੍ਹਾਂ ਨਜ਼ਰ ਆਈ ਹੈ।' ਇਕ ਨੇ ਲਿਖਿਆ- 'ਮੈਨੂੰ ਲੱਗਦਾ ਹੈ ਕਿ ਰਾਕੀ ਅਤੇ ਰਾਣੀ ਦੇ ਕਲਾਈਮੈਕਸ 'ਚ ਜਯਾ ਬੱਚਨ ਹੱਸੇਗੀ।'














'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਕਰਨ ਜੌਹਰ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਨਾਲ ਉਹ ਲੰਬੇ ਸਮੇਂ ਬਾਅਦ ਆਪਣੇ ਨਿਰਦੇਸ਼ਨ 'ਚ ਵਾਪਸੀ ਕਰ ਰਹੇ ਹਨ। ਕਰਨ ਨੇ ਆਖਰੀ ਵਾਰ ਫਿਲਮ 'ਏ ਦਿਲ ਹੈ ਮੁਸ਼ਕਿਲ' ਦਾ ਨਿਰਦੇਸ਼ਨ ਕੀਤਾ ਸੀ। 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਗੱਲ ਕਰੀਏ ਤਾਂ ਇਹ ਇੱਕ ਰੋਮਾਂਟਿਕ ਡਰਾਮਾ ਪ੍ਰੇਮ ਕਹਾਣੀ ਹੈ। ਫਿਲਮ ਵਿੱਚ ਰਣਵੀਰ ਇੱਕ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਹਨ, ਜੋ ਕਿ ਬਹੁਤ ਅਮੀਰ ਹੈ, ਜਦਕਿ ਆਲੀਆ ਭੱਟ ਇੱਕ ਬੰਗਾਲੀ ਪਰਿਵਾਰ ਨਾਲ ਸਬੰਧਤ ਹੈ। ਇਸ 'ਚ ਆਲੀਆ ਅਤੇ ਰਣਵੀਰ ਦੇ ਨਾਲ ਧਰਮਿੰਦਰ, ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।


ਇਹ ਵੀ ਪੜ੍ਹੋ: 'ਕੈਟਰੀਨਾ ਕੈਫ ਦਾ ਤਜਰਬਾ ਬਹੁਤ ਕੰਮ ਆਉਂਦਾ ਹੈ', ਵਿੱਕੀ ਕੌਸ਼ਲ ਨੇ ਆਪਣੀ ਪਤਨੀ ਦੀ ਰੱਜ ਕੇ ਕੀਤੀ ਤਾਰੀਫ