ਮੁੰਬਈ: ਜਲਦੀ ਹੀ ਰਣਬੀਰ ਕਪੂਰ ਤੇ ਅਜੇ ਦੇਵਗਨ ਦੀ ਜੋੜੀ ਡਾਇਰੈਕਟਰ ਲਵ ਰੰਜਨ ਦੀ ਅਗਲੀ ਫ਼ਿਲਮ ‘ਚ ਸਕਰੀਨ ਸ਼ੇਅਰ ਕਰਦੀ ਨਜ਼ਰ ਆਏਗੀ। ਦੋਵਾਂ ਸਟਾਰਸ ਨੇ ਲਵ ਦੀ ਫ਼ਿਲਮ ਲਈ ਹਾਮੀ ਭਰ ਦਿੱਤੀ ਹੈ। ਹੁਣ ਇਸ ਫ਼ਿਲਮ ਦੀ ਲੀਡ ਐਕਟਰਸ ਦੇ ਨਾਂ ‘ਤੇ ਚਰਚਾ ਹੋ ਰਹੀ ਹੈ। ਇਸ ‘ਚ ਕਿਸੇ ਦੇ ਵੀ ਨਾਂ ‘ਤੇ ਪੱਕੀ ਮੋਹਰ ਨਹੀਂ ਲੱਗ ਪਾ ਰਹੀ।
ਇਸ ਲਿਸਟ ‘ਚ ਦੀਪਿਕਾ ਦਾ ਨਾਂ ਸਭ ਤੋਂ ਅੱਗੇ ਹੈ ਪਰ ਹੁਣ ਖ਼ਬਰਾਂ ਹਨ ਕਿ ਫ਼ਿਲਮ ਦੀ ਕਹਾਣੀ ਜਾਨ੍ਹਵੀ ਕਪੂਰ ਨੂੰ ਵੀ ਖੂਬ ਪਸੰਦ ਆਈ ਹੈ। ਜਾਨ੍ਹਵੀ ਨੇ ਦੀਪਿਕਾ ਨੂੰ ਰੀਪਲੇਸ ਵੀ ਕਰ ਦਿੱਤਾ ਹੈ। ਇੰਨਾ ਹੀ ਨਹੀਂ ਜਾਨ੍ਹਵੀ ਦਾ ਲੁੱਕ ਟੈਸਟ ਵੀ ਹੋ ਗਿਆ ਹੈ। ਉਸ ਨੂੰ ਲਵ ਰੰਜਨ ਦੀ ਫ਼ਿਲਮ ਲਈ ਫਾਈਨਲ ਵੀ ਮੰਨ ਲਿਆ ਗਿਆ ਹੈ।
ਜੇਕਰ ਜਾਨ੍ਹਵੀ ਫ਼ਿਲਮ ਸਾਈਨ ਕਰਦੀ ਹੈ ਤਾਂ ਇਹ ਪਹਿਲੀ ਫ਼ਿਲਮ ਹੋਵੇਗੀ ਜਿਸ ‘ਚ ਅਜੇ ਨਾਲ ਰਣਬੀਰ ਤੇ ਜਾਨ੍ਹਵੀ ਦੀ ਤਿਕੜੀ ਨਜ਼ਰ ਆਵੇਗੀ।