ਮੁੰਬਈ: ਬਾਲੀਵੁੱਡ ਦੇ ਹੈਂਡਸਮ ਹੰਕ ਜੌਨ ਅਬ੍ਰਾਹਮ ਜਲਦੀ ਹੀ ਇੱਕ ਹੋਰ ਫ਼ਿਲਮੀ ਧਮਾਕਾ ਕਰਨ ਵਾਲੇ ਹਨ। ਫ਼ਿਲਮ ਦੀ ਸ਼ੂਟਿੰਗ ਜੌਨ ਨੇ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਨਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ। ਇਸ ਦੀ ਜਾਣਕਾਰੀ ਤਰਨ ਆਦਰਸ਼ ਨੇ ਟਵੀਟ ਸ਼ੇਅਰ ਕਰਕੇ ਦਿੱਤੀ ਹੈ। ਇਸ ਤੋਂ ਇਲਾਵਾ ਜੌਨ ਦੀ ਅਗਲੀ ਫ਼ਿਲਮ ‘ਰਾਅ’ ਰਿਲੀਜ਼ ਲਈ ਲਗਭਗ ਤਿਆਰ ਹੈ। ਇਸ ਫ਼ਿਲਮ ‘ਚ ਜੌਨ ਨਾਲ ਮੌਨੀ ਰਾਏ ਨਜ਼ਰ ਆਵੇਗੀ। ਜੌਨ ਨੇ ‘ਰਾਅ’ ਫ਼ਿਲਮ ‘ਚ ਭਾਰਤੀ ਜਾਸੂਸ ਦਾ ਕਿਰਦਾਰ ਨਿਭਾਇਆ ਹੈ। ਅਜਿਹੇ ‘ਚ ਜੌਨ ਵੱਲੋਂ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਾ ਉਸ ਦੇ ਫੈਨਸ ਲਈ ਵੱਡਾ ਸਰਪ੍ਰਾਈਜ਼ ਹੈ। ਜੌਨ ਦੀ ਦੂਜੀ ਫ਼ਿਲਮ ‘ਚ ਉਹ ਬਾਈਕਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਜਿਸ ਦਾ ਫਸਟ ਲੁੱਕ ਰਿਲੀਜ਼ ਹੋ ਗਿਆ ਹੈ। ਖ਼ਬਰਾਂ ਨੇ ਕਿ ਇਸ ਫ਼ਿਲਮ ਨੂੰ ਜੁਲਾਈ ਮਹੀਨੇ ‘ਚ ਫਲੋਰ ‘ਤੇ ਭੇਜ ਦਿੱਤਾ ਜਾਵੇਗਾ। ਬਾਈਕਸ ਵਾਲੀ ਫ਼ਿਲਮ ਨੂੰ ਅਜੈ ਕਪੂਰ ਪ੍ਰੋਡਿਊਸ ਕਰ ਰਹੇ ਹਨ।