ਨਵੀਂ ਦਿੱਲੀ: ਅਰਬਪਤੀ ਸਟੀਲ ਕਾਰੋਬਾਰੀ ਲਕਸ਼ਮੀ ਨਿਵਾਸ ਮਿੱਤਲ ਨੇ ਪੈਸੇ ਦੀ ਕਮੀ ਤੋਂ ਪ੍ਰੇਸ਼ਾਨ ਭਰਾ ਪ੍ਰਮੋਦ ਮਿੱਤਲ ਦੀ ਮਦਦ ਕੀਤੀ ਹੈ। ਪ੍ਰਮੋਦ ‘ਤੇ ਸਟੇਟ ਟ੍ਰੇਡਿੰਗ ਕਾਰਪੋਰੇਸ਼ਨ ਦੇ 2,210 ਕਰੋੜ ਰੁਪਏ ਬਕਾਇਆ ਸੀ। ਦੁਨੀਆ ਦੀ ਸਭ ਤੋਂ ਵੱਡੀ ਸਟੀਲ ਨਿਰਮਾਤਾ ਆਰਸੇਲਰ ਮਿੱਤਲ ਦੇ ਚੇਅਰਮੈਨ ਤੇ ਸੀਈਓ ਨੇ ਛੋਟੇ ਭਰਾ ਨੂੰ 1600 ਕਰੋੜ ਰੁਪਏ ਦੇ ਉਸ ਨੂੰ ਅਪਰਾਧਿਕ ਕਾਰਵਾਈ ਹੋਣ ਤੋਂ ਬਚਾ ਲਿਆ।

ਪ੍ਰਮੋਦ ਮਿੱਤਲ ਗਲੋਬਲ ਸਟੀਲ ਹੋਲਡਿੰਗਸ ਲਿਮਟਿਡ ਤੇ ਗਲੋਬਲ ਸਟੀਲ ਫਿਲੀਪੀਂਸ ਇੰਕ ਦੇ ਮਾਲਕ ਹਨ। ਇਸਪਾਤ ਕਾਰੋਬਾਰ ‘ਚ ਮੰਦੀ ਤੇ 2008 ਤੋਂ 2010 ‘ਚ ਵਿਸ਼ਵ ਆਰਥਿਕ ਸੰਕਟ ਕਾਰ ਦੋਵੇਂ ਕੰਪਨੀਆਂ ਨੂੰ ਭਾਰੀ ਨੁਕਸਾਨ ਹੋਇਆ ਤੇ ਇਸ ‘ਤੇ ਐਸਟੀਸੀ ਦਾ ਬਕਾਇਆ ਵਧਦਾ ਗਿਆ।

ਪ੍ਰਮੋਦ ਨੇ ਮਦਦ ਲਈ ਵੱਡੇ ਭਰਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਮਦਦ ਕਰਕੇ ਉਹ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਪਾਲਨ ਕਰ ਸਕੇ। ਦੋਵੇਂ ਮਿਤੱਲ ਭਰਾਵਾਂ ਨੇ ਆਪਣੇ ਰਾਹ 1994 ‘ਚ ਵੱਖ ਕਰ ਲਏ ਸੀ।