ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਇੰਨੀ ਦਿਨੀ ਯੂਪੀ 'ਚ ਆਪਣੀ ਆਉਣ ਵਾਲੀ ਫਿਲਮ 'ਸੱਤਿਆਮੇਵ ਜਯਤੇ-2' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਤਕਰੀਬਨ ਪੂਰੀ ਹੋਣ ਵਾਲੀ ਹੈ। ਰਿਪੋਰਟਸ ਮੁਤਾਬਕ ਇਸ ਫਿਲਮ 'ਚ ਕਿਸਾਨ ਅੰਦੋਲਨ ਨੂੰ ਸ਼ਾਮਿਲ ਕਰਨ ਦੀਆਂ ਉਮੀਦਾਂ ਰੱਖੀਆਂ ਜਾ ਰਹੀਆਂ ਹਨ। ਜੌਨ ਅਬ੍ਰਾਹਮ ਦੀ ਇਹ ਫਿਲਮ ਐਕਸ਼ਨ ਡਰਾਮਾ ਫਿਲਮ ਹੈ ਜੋ ਦੇਸ਼ 'ਚ ਚਲ ਰਹੇ ਕ੍ਰਪਸ਼ਨ 'ਤੇ ਅਧਾਰਿਤ ਹੈ।


ਇਸ ਦੇ ਚਲਦੇ ਹੀ ਇਸ ਫਿਲਮ 'ਚ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਤੇ ਕਿਸਾਨੀ ਅੰਦੋਲਨ ਨੂੰ ਮੇਕਰਸ ਇਸ ਫਿਲਮ ਦਾ ਹਿੱਸਾ ਬਣਾ ਸਕਦੇ ਹਨ। ਫਿਲਮ 'ਚ ਜੌਨ ਅਬ੍ਰਾਹਮ ਦਾ ਕਿਰਦਾਰ ਨਿਆਂ ਪਸੰਦ ਨੌਜਵਾਨ ਦਾ ਹੈ। ਜਿਸ 'ਚ ਰਾਸ਼ਟਰਵਾਦ ਦੀ ਭਾਵਨਾ ਵੀ ਹੈ। ਦੋ ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ 'ਸੱਤਿਆਮੇਵ ਜਯਤੇ' ਦੇ ਇਸ ਸੀਕਵਲ 'ਚ ਜੌਨ ਨੇਤਾ ਬਣਿਆ ਹੈ। ਜੋ ਕਈ ਕਰਪਟ ਨੇਤਾਵਾਂ ਦੀ ਪੋਲ ਖੋਲੇਗਾ। ਰਿਪੋਰਟਸ ਅਨੁਸਾਰ ਕਿਸਾਨ ਮੁਹਿੰਮ ਦੇ ਤਹਿਤ ਬਨਾਰਸ ਦੇ ਗੰਗਾ ਘਾਟ ਇਕ ਗਾਣੇ ਦਾ ਸੀਨ ਸ਼ੂਟ ਕੀਤਾ ਗਿਆ ਹੈ।




ਇਹ ਗਾਣਾ ਸੱਤਿਆਗ੍ਰਹਿ ਦੀ ਤਰ੍ਹਾਂ ਸ਼ੁਰੂ ਹੁੰਦਾ ਹੈ, ਜਿਸ 'ਚ ਕਿਸਾਨ ਭਾਈਚਾਰਾ ਅਤੇ ਆਮ ਲੋਕ ਵੀ ਜੌਨ ਦਾ ਸਮਰਥਨ ਕਰਦੇ ਹਨ। ਜੌਨ ਅਬ੍ਰਾਹਮ 'ਸੱਤਿਆਮੇਵ ਜਯਤੇ 2' ਦੀ ਸ਼ੂਟਿੰਗ ਜਲਦ ਖ਼ਤਮ ਕਰਨ ਦੀ ਕੋਸ਼ਿਸ਼ 'ਚ ਹਨ। ਕਿਉਕਿ ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਪਠਾਨ' ਦੀ ਸ਼ੂਟਿੰਗ ਸ਼ੁਰੂ ਕਰਨੀ ਹੈ। ਫਿਲਮ ‘ਪਠਾਨ’ ਵਿੱਚ ਸ਼ਾਹਰੁਖ ਖਾਨ ਇੱਕ ਜਾਸੂਸ ਦੇ ਰੂਪ ਵਿੱਚ ਨਜ਼ਰ ਆਉਣਗੇ, ਤੇ ਜੌਨ ਅਬ੍ਰਾਹਮ ਦਾ ਕਿਰਦਾਰ ਵਿਲੇਨ ਵਾਲਾ ਹੋਵੇਗਾ।