ਜੌਨ ਅਬ੍ਰਾਹਮ ਦੀ ‘ਬਟਲਾ ਹਾਉਸ’ ਦੀ ਪਹਿਲੀ ਝਲਕ ਦੇਖ ਰਹਿ ਜਾਓਗੇ ਦੰਗ
ਏਬੀਪੀ ਸਾਂਝਾ | 06 Jul 2019 02:08 PM (IST)
ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਐਕਸ਼ਨ ਸਟਾਰ ਜੌਨ ਅਬ੍ਰਾਹਮ ਵੀ ਹੁਣ ਅਕਸ਼ੇ ਕੁਮਾਰ ਦੀ ਰਾਹ ‘ਤੇ ਤੁਰ ਪਏ ਹਨ। ਉਹ ਵੀ ਲਗਾਤਾਰ ਦੇਸ਼ ਭਗਤੀ ਤੋਂ ਪ੍ਰੇਰਿਤ ਫ਼ਿਲਮਾਂ ਸਾਈਨ ਕਰ ਰਹੇ ਹਨ।
ਮੁੰਬਈ: ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਐਕਸ਼ਨ ਸਟਾਰ ਜੌਨ ਅਬ੍ਰਾਹਮ ਵੀ ਹੁਣ ਅਕਸ਼ੇ ਕੁਮਾਰ ਦੀ ਰਾਹ ‘ਤੇ ਤੁਰ ਪਏ ਹਨ। ਉਹ ਵੀ ਲਗਾਤਾਰ ਦੇਸ਼ ਭਗਤੀ ਤੋਂ ਪ੍ਰੇਰਿਤ ਫ਼ਿਲਮਾਂ ਸਾਈਨ ਕਰ ਰਹੇ ਹਨ। ਇਨ੍ਹਾਂ ‘ਚ ਕਈ ਫ਼ਿਲਮਾਂ ਸੱਚੀਆਂ ਘਟਨਾਵਾਂ ‘ਤੇ ਆਧਾਰਤ ਹਨ। ਹੁਣ ਜੇਕਰ ਗੱਲ ਜੌਨ ਦੀ ਆਉਣ ਵਾਲੀ ਫ਼ਿਲਮ ‘ਬਾਟਲਾ ਹਾਉਸ’ ਦੀ ਕਰੀਏ ਤਾਂ ਇਸ ਦਾ ਫਸਟ ਲੁੱਕ ਤਾਂ ਕਾਫੀ ਸਮਾਂ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ। ‘ਬਟਲਾ ਹਾਉਸ’ ਦਾ ਨਵਾਂ ਪੋਸਟਰ ਅੱਜ ਨਿਰਮਾਤਾਵਾਂ ਨੇ ਰਿਲੀਜ਼ ਕੀਤਾ ਹੈ। ਜਿਸ ਦੇ ਨਾਲ ਹੀ ਬਟਲਾ ਹਾਊਸ ਟ੍ਰੇਲਰ ਰਿਲੀਜ਼ ਦੀ ਡੇਟ ਵੀ ਰਿਲੀਜ਼ ਹੋ ਗਈ ਹੈ। ਜੀ ਹਾਂ, ਮੇਕਰਸ ਨੇ ਫ਼ਿਲਮ ਦੇ ਟ੍ਰੇਲਰ ਦੀ ਝਲਕ 10 ਜੁਲਾਈ ਨੂੰ ਰਿਲੀਜ਼ ਕਰਨ ਦੀ ਪਲਾਨਿੰਗ ਕੀਤੀ ਹੈ। ਇਸ ਦੇ ਨਾਲ ਹੀ ਨਿਖੀਲ ਅਡਵਾਨੀ ਦੀ ਡਾਇਰੈਕਸ਼ਨ ‘ਚ ਬਣੀ ਫ਼ਿਲਮ 15 ਅਗਸਤ 2019 ‘ਚ ਰਿਲੀਜ਼ ਹੋਣੀ ਹੈ। ਇਸ ਦੀ ਰਿਲੀਜ਼ ਦੇ ਨਾਲ ਹੀ ਸਾਫ਼ ਹੋ ਗਿਆ ਹੈ ਕਿ ਫ਼ਿਲਮ ਦੀ ਬਾਕਸ ਆਫਿਸ ‘ਤੇ ਟੱਕਰ ਪ੍ਰਭਾਸ ਦੀ ‘ਸਾਹੋ’ ਅਤੇ ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਮੰਗਲ’ ਨਾਲ ਹੋਣੀ ਹੈ। ਟ੍ਰੇਡ ਅੇਨਾਲੀਸਟ ਇਸ ਕਲੈਸ਼ ਨੂੰ ਬਾਕਸਆਫਿਸ ‘ਤੇ 2019 ਦਾ ਸਭ ਤੋਂ ਵੱਡਾ ਕਲੈਸ਼ ਮੰਨ ਰਹੇ ਹਨ। ਉਂਝ ਇਸ ਤੋਂ ਪਹਿਲਾਂ ਵੀ ਜੌਨ ਅਤੇ ਅਕਸ਼ੇ ਦੀਆਂ ਫ਼ਿਲਮਾਂ ਬਾਕਸਆਫਿਸ ‘ਤੇ ਭਿੜ ਚੁੱਕੀਆਂ ਹਨ।