ਲੀਡਸ: ਅੱਜ ਭਾਰਤ ਤੇ ਸ੍ਰੀਲੰਕਾ ‘ਚ ਹੈਡਿਗਲੇ ਮੈਦਾਨ ਵਿੱਚ ਮੁਕਾਬਲਾ ਹੋਏਗਾ। ਭਾਰਤ ਪਹਿਲਾਂ ਹੀ ਆਈਸੀਸੀ ਵਿਸ਼ਵ ਕੱਪ 2019 ਦੇ ਸੈਮੀਫਾਈਨਲ ‘ਚ ਥਾਂ ਬਣਾ ਚੁੱਕਾ ਹੈ, ਜਦਕਿ ਸ੍ਰੀਲੰਕਾ ਆਖ਼ਰੀ-4 ਦੀ ਰੇਸ ਚੋਂ ਬਾਹਰ ਹੈ। ਅਜਿਹੇ ‘ਚ ਵੀ ਇਹ ਮੈਚ ਭਾਰਤ ਦੇ ਲਈ ਆਤਮਵਿਸ਼ਵਾਸ ਪੱਖੋਂ ਅਹਿਮ ਹੈ।
ਇਸ ਦੇ ਨਾਲ ਹੀ ਭਾਰਤ ਨੂੰ ਅੱਜ ਦੇ ਦੂਜੇ ਮੈਚ, ਜੋ ਕਿ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦਰਮਿਆਨ ਹੈ, ਵਿੱਚ ਆਸਟ੍ਰੇਲੀਆ ਦੀ ਹਾਰ ਦੀ ਦੁਆ ਕਰਨੀ ਪਵੇਗੀ, ਕਿਉਂਕਿ ਇਸ ਸਮੇਂ ਪੁਆਇੰਟ ਲਿਸਟ ‘ਚ ਆਸਟ੍ਰੇਲੀਆ ਦੀ ਟੀਮ 14 ਅੰਕਾਂ ਦੇ ਨਾਲ ਨੰਬਰ ਇੱਕ ਦੀ ਪੁਜ਼ੀਸ਼ਨ ‘ਤੇ ਹੈ, ਜਦਕਿ ਭਾਰਤ 13 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਜੇ ਆਸਟ੍ਰੇਲੀਆ ਹਾਰ ਜਾਂਦਾ ਹੈ ਤੇ ਭਾਰਤ ਅੱਜ ਦਾ ਮੈਚ ਜਿੱਤ ਜਾਂਦਾ ਹੈ ਤਾਂ ਪੁਆਇੰਟ ਲਿਸਟ ‘ਚ ਭਾਰਤ 15 ਅੰਕਾਂ ਨਾਲ ਪਹਿਲੇ ਨੰਬਰ ‘ਤੇ ਆ ਜਾਵੇਗਾ।
ਭਾਰਤ ਨੂੰ ਸ੍ਰੀਲੰਕਾ ਟੀਮ ਤੋਂ ਥੋੜਾ ਸੰਭਲ ਕੇ ਰਹਿਣ ਦੀ ਲੋੜ ਹੈ ਕਿਉਂਕਿ ਇਹ ਟੀਮ ਇੰਗਲੈਂਡ ਜਿਹੀਆਂ ਟੀਮਾਂ ਨੂੰ ਮਾਤ ਦੇ ਚੁੱਕੀ ਹੈ। ਇਸ ਮੈਚ ‘ਚ ਸ੍ਰੀਲੰਕਾ ਟੀਮ ਕੋਲ ਕੁਝ ਨਹੀਂ, ਫੇਰ ਵੀ ਉਹ ਭਾਰਤੀ ਟੀਮ ਨੂੰ ਨੁਕਸਾਨ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰੇਗੀ।
ਭਾਰਤ ਲਈ ਇਹ ਮੈਚ ਆਖ਼ਰੀ ਮੈਚ ਹੈ ਜਿਸ ਤੋਂ ਬਾਅਦ ਉਸ ਦੀ ਟੱਕਰ ਸੈਮੀਫਾਈਨਲ ‘ਚ ਹੋਣੀ ਹੈ। ਇਸ ਦੇ ਨਾਲ ਹੀ ਅੱਜ ਦਾ ਮੈਚ ਭਾਰਤੀ ਟੀਮ ਆਪਣੀ ਗਲਤੀਆਂ ਨੂੰ ਸੁਧਾਰਣ ਵਾਲਾ ਮੈਚ ਮੰਨ ਸਕਦੀ ਹੈ। ਟੀਮ ‘ਚ ਨੰਬਰ-4 ਦੀ ਸਮੱਸਿਆ ਅਜੇ ਵੀ ਹੈ। ਭਾਰਤ-ਸ੍ਰੀਲੰਕਾ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗਾ।
ਭਾਰਤ-ਸ੍ਰੀਲੰਕਾ ਮੈਚ ਅੱਜ, ਆਸਟ੍ਰੇਲੀਆ ਦੀ ਹਾਰ ਨਾਲ ਪਹਿਲੇ ਨੰਬਰ 'ਤੇ ਆ ਸਕਦਾ ਭਾਰਤ
ਏਬੀਪੀ ਸਾਂਝਾ
Updated at:
06 Jul 2019 11:32 AM (IST)
ਅੱਜ ਭਾਰਤ ਤੇ ਸ੍ਰੀਲੰਕਾ ‘ਚ ਹੈਡਿਗਲੇ ਮੈਦਾਨ ਵਿੱਚ ਮੁਕਾਬਲਾ ਹੋਏਗਾ। ਭਾਰਤ ਪਹਿਲਾਂ ਹੀ ਆਈਸੀਸੀ ਵਿਸ਼ਵ ਕੱਪ 2019 ਦੇ ਸੈਮੀਫਾਈਨਲ ‘ਚ ਥਾਂ ਬਣਾ ਚੁੱਕਾ ਹੈ, ਜਦਕਿ ਸ੍ਰੀਲੰਕਾ ਆਖ਼ਰੀ-4 ਦੀ ਰੇਸ ਚੋਂ ਬਾਹਰ ਹੈ। ਅਜਿਹੇ ‘ਚ ਵੀ ਇਹ ਮੈਚ ਭਾਰਤ ਦੇ ਲਈ ਆਤਮਵਿਸ਼ਵਾਸ ਪੱਖੋਂ ਅਹਿਮ ਹੈ।
- - - - - - - - - Advertisement - - - - - - - - -