Sargun Mehta Jordan Sandhu Video: ਸਰਗੁਣ ਮਹਿਤਾ ਤੇ ਜੌਰਡਨ ਸੰਧੂ ਪੰਜਾਬੀ ਇੰਡਸਟਰੀ ਦੇ ਦੋ ਅਜਿਹੇ ਸਟਾਰਜ਼ ਹਨ, ਜੋ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਇਹ ਦੋਵੇਂ ਹੀ ਹਰ ਪੰਜਾਬੀ ਦੇ ਹਰਮਨਪਿਆਰੇ ਹਨ। ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਅਸੀਂ ਇਨ੍ਹਾਂ ਦੋਵੇਂ ਸਟਾਰਜ਼ ਦਾ ਇਕੱਠੇ ਇਸ ਤਰ੍ਹਾਂ ਜ਼ਿਕਰ ਕਿਉਂ ਕਰ ਰਹੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਸਰਗੁਣ ਮਹਿਤਾ ਤੇ ਜੌਰਡਨ ਸੰਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਹ ਵੀਡੀਓ ਸਿਰਫ ਵਾਇਰਲ ਹੀ ਨਹੀਂ ਹੋ ਰਿਹਾ, ਬਲਕਿ ਲੋਕਾਂ ਦੇ ਦਿਲ ਵੀ ਜਿੱਤ ਰਿਹਾ ਹੈ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਤੋਂ ਸਿੱਖੋ ਹਰ ਇਨਸਾਨ ਨੂੰ ਇੱਜ਼ਤ ਦੇਣਾ, ਦੇਖੋ ਕਿੰਗ ਖਾਨ ਬਾਰੇ ਕੀ ਕਹਿੰਦੇ ਉਨ੍ਹਾਂ ਦੇ ਘਰ ਦੇ ਨੌਕਰ


ਇਸ ਵੀਡੀਓ 'ਚ ਸਰਗੁਣ ਤੇ ਜੌਰਡਨ ਦੋਵੇਂ ਬਲੈਕ ਕੱਲਰ ਦੇ ਕੱਪੜਿਆਂ 'ਚ ਟਵੀਨਿੰਗ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੋਵਾਂ ਦੀ ਕੈਮਿਸਟਰੀ ਫੈਨਜ਼ ਨੂੰ ਪਸੰਦ ਆ ਰਹੀ ਹੈ। ਇਹ ਵੀਡੀਓ 'ਤੇ ਫੈਨਜ਼ ਕਮੈਂਟ ਕਰਕੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਇਸ ਵੀਡੀਓ ਦੀ ਸਭ ਤੋਂ ਖਾਸ ਗੱਲ, ਜੋ ਲੋਕਾਂ ਦਾ ਧਿਆਨ ਖਿੱਚ ਰਹੀ ਹੈ, ਉਹ ਇਹ ਹੈ ਕਿ ਇੱਕ ਜਗ੍ਹਾ 'ਤੇ ਜੌਰਡਨ ਸਰਗੁਣ ਦਾ ਗਾਊਨ ਸੰਭਾਲਦੇ ਨਜ਼ਰ ਆ ਰਹੇ ਹਨ। ਫੈਨਜ਼ ਗਾਇਕ ਦੇ ਡਾਊਨ ਟੂ ਅਰਥ ਨੇਚਰ ਦੀ ਤਾਰੀਫ ਕਰ ਰਹੇ ਹਨ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਸਰਗੁਣ ਤੇ ਜੌਰਡਨ ਦੀ ਇਕੱਠੇ ਵੀਡੀਓ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕਿ ਸਰਗੁਣ-ਜੌਰਡਨ ਦੀ ਜੋੜੀ ਕਿਸੇ ਨੇਂ ਪ੍ਰੋਜੈਕਟ 'ਚ ਨਜ਼ਰ ਆਉਣ ਵਾਲੀ ਹੈ। ਸਰਗੁਣ ਦੇ ਵਰਕਫਰੰਟ ਦੀ ਗੱਲ ਦੀ ਗੱਲ ਕਰੀਏ ਤਾਂ ਉਹ ਹਾਲ ਹੀ ਗੁਰਨਾਮ ਭੁੱਲਰ ਨਾਲ ਫਿਲਮ 'ਨਿਗ੍ਹਾ ਮਾਰਦਾ ਆਈਂ ਵੇ' 'ਚ ਨਜ਼ਰ ਆਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਠੀਕ-ਠਾਕ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਸਰਗੁਣ ਮਹਿਤਾ ਇੰਨੀਂ ਦਿਨੀਂ ਆਪਣੇ ਪਤੀ ਰਵੀ ਦੂਬੇ ਨਾਲ ਛੁੱਟੀਆਂ ਮਨਾ ਰਹੀ ਹੈ। ਇੱਥੋਂ ਉਹ ਲਗਾਤਾਰ ਆਪਣੇ ਵੀਡੀਓਜ਼ ਤੇ ਫੋਟੋਆਂ ਪੋਸਟ ਕਰ ਫੈਨਜ਼ ਨੂੰ ਆਪਣੀ ਹਰ ਅਪਡੇਟ ਦੇ ਰਹੀ ਹੈ।


ਇਹ ਵੀ ਪੜ੍ਹੋ: ਪੰਜਾਬੀ ਗਾਇਕ ਸੱਜਣ ਅਦੀਬ ਦੀ ਫੈਨ ਨੇ ਕੀਤੀ ਬੇਇੱਜ਼ਤੀ, ਗਾਇਕ ਨੇ ਖੁਦ ਸ਼ੇਅਰ ਕੀਤੀ ਵੀਡੀਓ