ਤਾਂ ਇਹ ਹੈ ਜੇਪੀ ਦੱਤਾ ਦੀ ‘ਪਲਟਨ’
ਏਬੀਪੀ ਸਾਂਝਾ | 31 Jul 2018 04:25 PM (IST)
ਮੁੰਬਈ: ਜੇਪੀ ਦੱਤਾ ਨੇ ਹੁਣ ਤਕ ‘ਬਾਰਡਰ’ ਤੇ ‘ਐਲਓਸੀ’ ਵਰਗੀਆਂ 'ਜੰਗੀ' ਫ਼ਿਲਮਾਂ ਕੀਤੀਆਂ ਹਨ। ਹੁਣ ਇੱਕ ਵਾਰ ਫਿਰ ਦੱਤਾ ਆਪਣੀ ‘ਪਲਟਨ’ ਨਾਲ 'ਵਾਰ ਫ਼ਿਲਮ' ਲੈ ਕੇ ਆ ਰਹੇ ਹਨ। ਇਹ ਫ਼ਿਲਮ ਭਾਰਤ-ਚੀਨ ਦੀ 1967 ‘ਚ ਹੋਈ ਲੜਾਈ ‘ਤੇ ਆਧਾਰਤ ਫ਼ਿਲਮ ਹੋਵੇਗੀ, ਜੋ ਮਲਟੀਸਟਾਰਰ ਫ਼ਿਲਮ ਹੋਵੇਗੀ। ਦੱਤਾ ਦੀ ਫ਼ਿਲਮ ‘ਪਲਟਨ’ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਜੈਕੀ ਸ਼ਰਾਫ, ਅਰਜੁਨ ਰਾਮਪਾਲ, ਸਿਧਾਰਥ ਕਪੂਰ, ਸੋਨੂੰ ਸੂਦ, ਹਰਸ਼ਵਰਧਨ ਰਾਣੇ ਅਤੇ ਗੁਰਮੀਤ ਚੌਧਰੀ ਵਰਗੇ ਸਟਾਰਸ ਨਜ਼ਰ ਆਉਣਗੇ। ਆਪਣੀ ਫ਼ਿਲਮ ਨੂੰ ਲੈ ਕੇ ਜੇਪੀ ਦੱਤਾ ਕਾਫੀ ਐਕਸਾਇਟੀਡ ਵੀ ਹਨ। [embed]https://twitter.com/taran_adarsh/status/1024179106223546369[/embed] ਇਸ ਫ਼ਿਲਮ ਦੀ ਰਿਲੀਜ਼ ਡੇਟ ਵੀ ਆਪਣੇ ਆਪ ‘ਚ ਬੇਹੱਦ ਖਾਸ ਹੈ। ਇਸ ਫ਼ਿਲਮ ਦੀ ਉਸੇ ਹਫਤੇ ਰਿਲੀਜ਼ ਡੇਟ ਰੱਖੀ ਗਈ ਹੈ ਜਦੋਂ 50 ਸਾਲ ਪਹਿਲਾਂ 11 ਸਤੰਬਰ ਨੂੰ ਸਿੱਕਿਮ ਬਾਰਡਰ ‘ਤੇ ਭਾਰਤ-ਚੀਨ ਲਵਾਈ ਸ਼ੁਰੂ ਹੋਈ ਸੀ। ਇਸ ਨੂੰ ਲੈ ਕੇ ਫੈਨਸ ‘ਚ ਫ਼ਿਲਮ ਦਾ ਕ੍ਰੇਜ਼ ਕਾਫੀ ਵੱਧ ਗਿਆ ਹੈ। ਉਂਝ ਇਸ ਫ਼ਿਲਮ ‘ਚ ਸੋਨਲ ਚੌਹਾਨ ਅਤੇ ਈਸ਼ਾ ਗੁਪਤਾ ਵੀ ਨਜ਼ਰ ਆਉਣਗੀਆਂ। ਇਨ੍ਹਾਂ ਦੇ ਨਾਲ ਇਸ ਫ਼ਿਲਮ ‘ਚ ਟੀਵੀ ਦੀ ਫੇਮਸ ਐਕਟਰ ਦੀਪਿਕਾ ਕਕੱੜ ਵੀ ਨਜ਼ਰ ਆਵੇਗੀ, ਜੋ ਪਹਿਲਾ ਟੀਵੀ ਸੀਰੀਅਲ ‘ਸਸੁਰਾਲ ਸਿਮਰ ਕਾ’ ਨਾਲ ਫੇਮਸ ਹੋਈ ਸੀ।