ਫ਼ਿਲਮ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਇਸ ਤੋਂ ਇੱਕ ਵਾਰ ‘ਚ ਨਜ਼ਰਾਂ ਹਟਾਉਣਾ ਔਖਾ ਹੈ। ਇਸ ਦੀ ਸ਼ੁਰੂਆਤ ਵਰੁਣ ਯਾਨੀ ਜਫ਼ਰ ਦੇ ਡਾਈਲੌਗ ਤੋਂ ਹੁੰਦੀ ਹੈ। ਇਸ ਤੋਂ ਬਾਅਦ ਹਰ ਸੀਨ ਔਡੀਅੰਸ ਦੇ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਇਸ ਦੇ ਨਾਲ ਹੀ ਬੈਕਗ੍ਰਾਉਂਡ ਮਿਊਜ਼ੀਕਲ ਤਾਂ ਕਮਾਲ ਹੀ ਹੈ।
ਟੀਜ਼ਰ ‘ਚ ਇੱਕ ਥਾਂ ‘ਤੇ ਸੰਜੇ ਦੱਤ ਤੇ ਮਾਥੁਰੀ ਇੱਕ ਹੀ ਥਾਂ ‘ਤੇ ਖੜ੍ਹੇ ਵੀ ਨਜ਼ਰ ਆ ਰਹੇ ਹਨ। ਪੂਰੇ ਟੀਜ਼ਰ ਤੋਂ ਤੁਸੀਂ ਕਹਾਣੀ ਦਾ ਸਿਰਫ ਅੰਦਾਜ਼ਾ ਹੀ ਲਾ ਸਕਦੇ ਹੋ। ਰਿਲੀਜ਼ ਟੀਜ਼ਰ ‘ਚ ਸਿਰਫ ਦੋ ਹੀ ਡਾਇਲੌਗ ਹਨ। ਟੀਜ਼ਰ ਤੋਂ ਆਅਦ ਫੈਨਸ ਨੂੰ ਇਸ ਦੇ ਟ੍ਰੇਲਰ ਦਾ ਇੰਤਜ਼ਾਰ ਹੋਣ ਵਾਲਾ ਹੈ।
‘ਕਲੰਕ’ ਦਾ ਡਾਇਰੈਕਸ਼ਨ ਅਭਿਸ਼ੇਕ ਵਰਮਾ ਨੇ ਕੀਤਾ ਹੈ ਫ਼ਿਲਮ 17 ਅਪ੍ਰੈਲ, 2019 ਨੂੰ ਰਿਲੀਜ਼ ਹੋ ਰਹੀ ਹੈ।