ਮੁੰਬਈ: ਤਾਮਿਲ ਨੇਤਾ ਤੇ ਸਾਬਕਾ ਮੁੱਖ ਮੰਤਰੀ ਐਮਕੇ ਕਰੁਣਾਨਿਧੀ ਦੀ ਮੌਤ ਤੋਂ ਬਾਅਦ ਕਮਲ ਹਾਸਨ ਦੀ ਉਡੀਕੀ ਜਾ ਰਹੀ ਫ਼ਿਲਮ ‘ਵਿਸ਼ਵਰੂਪਮ-2’ ਦੀ ਰਿਲੀਜ਼ ਡੇਟ ‘ਚ ਬਦਲਾਅ ਹੋ ਸਕਦਾ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰਾ ਸੂਬਾ ਦੁਖ ‘ਚ ਹੈ। ਅਜਿਹੇ ‘ਚ ਫ਼ਿਲਮ-ਮੇਕਰ ਮੂਵੀ ਦੀ ਰਿਲੀਜ਼ ਨੂੰ ਟਾਲ ਸਕਦੇ ਹਨ।



ਫ਼ਿਲਮ ‘ਚ ਕਮਲ ਹਾਸਨ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ। ਫ਼ਿਲਮ 10 ਅਗਸਤ ਨੂੰ ਰਿਲੀਜ਼ ਹੋਣੀ ਹੈ। ਹਾਲ ਹੀ ਵਿੱਚ ਖ਼ਬਰ ਆਈ ਹੈ ਕਿ ਮੇਕਰਜ਼ ਦਾ ਮੰਨਣਾ ਹੈ ਕਿ ਇਸ ਸਮੇਂ ਫ਼ਿਲਮ ਨੂੰ ਰਿਲੀਜ਼ ਕਰਨਾ ਸਹੀ ਨਹੀਂ ਕਿਉਂਕਿ ਪੂਰਾ ਸੂਬਾ ਆਪਣੇ ਪਸੰਦੀਦਾ ਨੇਤਾ ਸੀ ਮੌਤ ਕਾਰਨ ਸੋਗ ‘ਚ ਹੈ। ਸੂਬਾ ਸਰਕਾਰ ਨੇ ਵੀ ਸੱਤ ਦਿਨ ਸੋਗ ਦਾ ਐਲਾਨ ਕੀਤਾ ਹੈ।

ਇਹ ਫ਼ਿਲਮ ਕਮਲ ਦੀ 2013 ‘ਚ ਆਈ ਫ਼ਿਲਮ ‘ਵਿਸ਼ਵਰੂਪਮ’ ਦਾ ਹੀ ਦੂਜਾ ਭਾਗ ਹੈ। ਕਮਲ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਹ ਫ਼ਿਲਮ ਦਾ ਸੀਕੁਅਲ ਹੀ ਨਹੀਂ ਸਗੋਂ ਫ਼ਿਲਮ ਦਾ ਪ੍ਰੀਕੁਅਲ ਵੀ ਹੈ। ਫ਼ਿਲਮ ਦੇ ਫਸਟ ਪਾਰਟ ਨੂੰ ਹਰ ਪਾਸੇ ਕਾਫੀ ਪਸੰਦ ਕੀਤਾ ਗਿਆ ਸੀ। ਕਮਲ ਹਾਸਨ ਦੇ ਐਕਸ਼ਨ ਨੂੰ ਦੇਖ ਲੋਕ ਹੈਰਾਨ ਵੀ ਹੋਏ ਸੀ।



‘ਵਿਸ਼ਵਰੂਪਮ-2’ ‘ਚ ਕਮਲ ਤੋਂ ਇਲਾਵਾ ਰਾਹੁਲ ਬੋਸ, ਪੂਜਾ ਕੁਮਾਰ ਤੇ ਸ਼ੇਖਰ ਕਪੂਰ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਫ਼ਿਲਮ ਦੇ ਪਹਿਲੇ ਭਾਗ ‘ਚ ਵਿੱਚ ਵੀ ਇਹ ਸਭ ਐਕਟਰ ਮੌਜੂਦ ਸੀ। ਇਸ ਫ਼ਿਲਮ ਨੂੰ ਤਾਮਿਲ ਤੇ ਹਿੰਦੀ ਭਾਸ਼ਾ ‘ਚ ਸ਼ੂਟ ਕੀਤਾ ਗਿਆ ਹੈ ਜਦੋਂਕਿ ਇਸ ਨੂੰ ਤੇਲਗੂ ਵਰਜ਼ਨ ‘ਚ ਡੱਬ ਕੀਤਾ ਗਿਆ ਹੈ।