ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਰੁਟੀਨ ਨਾਲ ਜੁੜੀਆਂ ਫੋਟੋਆਂ, ਵੀਡੀਓਜ਼ ਤੇ ਤਜ਼ਰਬਿਆਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਹੈ। ਇਹ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। ਉਸ ਨੇ ਹਾਲ ਹੀ ਵਿੱਚ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਉਸ ਨੇ ਆਪਣੇ ਨਵੇਂ ਦੋਸਤ ਨਾਲ ਮਿਲਵਾਇਆ ਹੈ।
ਕੰਗਨਾ ਰਣੌਤ ਦੀ ਇਹ ਵੀਡੀਓ ਉਸ ਦੇ ਘਰ ਦੀ ਹੈ। ਇਹ ਵੇਖਿਆ ਜਾ ਸਕਦਾ ਹੈ ਕਿ ਉਹ ਘਰ ਦੇ ਵਿਹੜੇ 'ਚ ਝੂਲੇ 'ਤੇ ਅਰਾਮ ਕਰ ਰਹੀ ਹੈ ਤੇ ਘਰ ਦੇ ਬਾਗ ਦੇ ਖੇਤਰ 'ਚ ਹਰਿਆਲੀ ਤੇ ਰੁੱਖ ਤੇ ਪੌਦੇ ਕਾਫ਼ੀ ਖੂਬਸੂਰਤ ਲੱਗ ਰਹੇ ਹਨ। ਇਸ 'ਚ ਇੱਕ ਕੋਇਲ ਦੀ ਕੁੱਕ ਨੂੰ ਵੀ ਸੁਣਿਆ ਜਾ ਸਕਦਾ ਹੈ।
ਕੰਗਨਾ ਰਣੌਤ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, ''ਛੋਟੀ ਕੋਇਲ ਮੈਨੂੰ ਬਹੁਤ ਸਾਰੀਆਂ ਗੱਲਾਂ ਦੱਸ ਰਹੀ ਹੈ ਪਰ ਮੈਂ ਉਸ ਨੂੰ ਲੰਬੇ ਸਮੇਂ ਤੋਂ ਸੁਣਨ 'ਚ ਅਸਫਲ ਰਹੀ ਹਾਂ... ਮੈਂ ਹਮੇਸ਼ਾ ਕਹਿੰਦੀ ਹਾਂ ਕਿ ਮੈਂ ਇਕੱਲੀ ਰਹਿੰਦੀ ਹਾਂ, ਅਚਾਨਕ ਅਜਿਹੇ ਲੋਕਾਂ ਨੂੰ ਲੱਭ ਲਓ ਜਿਹੜੇ ਹਮੇਸ਼ਾ ਮੌਜੂਦ ਹੁੰਦੇ ਹਨ, ਪਰ ਮੇਰੀ ਹੈਕਟਿਕ ਜ਼ਿੰਦਗੀ ਕਾਰਨ, ਮੈਂ ਕਦੇ ਮਹਿਸੂਸ ਨਹੀਂ ਕਰਦੀ।"
ਕੰਗਨਾ ਰਨੌਤ ਨੇ ਅੱਗੇ ਲਿਖਿਆ, "ਮੇਰੇ ਨਵੇਂ ਪਰ ਥੋੜੇ ਚਿੜਚਿੜੇ ਦੋਸਤ ਨਾਲ ਘਰ ਰਹਿਣਾ ਪਿਆਰਾ ਹੈ।"