ਸ਼ਿਮਲਾ: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਅੱਜ ਮੁੰਬਈ ਪਹੁੰਚਣ ਵਾਲੀ ਹੈ। ਮੁੰਬਈ ਜਾਣ ਲਈ ਉਹ ਮਨਾਲੀ ਸਥਿਤ ਆਪਣੇ ਘਰ ਤੋਂ ਰਵਾਨਾ ਹੋਈ। ਉਹ ਦੁਪਹਿਰ 12 ਵਜੇ ਤੋਂ ਬਾਅਦ ਚੰਡੀਗੜ੍ਹ ਤੋਂ ਮੁੰਬਈ ਲਈ ਫਲਾਈਟ ਲਵੇਗੀ। ਇਸ ਦਰਮਿਆਨ ਇੱਕ ਤਸਵੀਰ ਸਾਹਮਣੇ ਆਈ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਕੋਠੀ ਸਥਿਤ ਮੰਦਰ ਸਾਹਮਣੇ ਪ੍ਰਾਰਥਨਾ ਕਰਦੀ ਨਜ਼ਰ ਆ ਰਹੀ ਹੈ। ਇਹ ਮੰਦਰ ਚੰਡੀਗੜ੍ਹ ਰੂਟ 'ਤੇ ਪੈਂਦਾ ਹੈ।
ਕੰਗਣਾ ਰਣੌਤ ਮੰਡੀ ਦੇ ਭਾਨਵਾਲਾ ਪਿੰਡ ਤੋਂ ਚੰਡੀਗੜ੍ਹ ਲਈ ਇੱਕ ਘੰਟਾ ਪਹਿਲਾਂ ਨਿਕਲੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਤੇ ਸੁਰੱਖਿਆ ਕਰਮੀ ਵੀ ਹਨ। ਇਸ ਦੌਰਾਨ ਕੰਗਣਾ ਰਣੌਤ ਟਵਿੱਟਰ 'ਤੇ ਵੀ ਕਾਫੀ ਐਕਟਿਵ ਹੈ। ਉਹ ਲਗਾਤਾਰ ਮਹਾਰਾਸ਼ਟਰ ਤੇ ਮੁੰਬਈ ਨੂੰ ਲੈ ਕੇ ਆਪਣੇ ਸੁਫਨੇ ਤੇ ਤਜ਼ਰਬਿਆਂ ਬਾਰੇ ਦੱਸ ਰਹੀ ਹੈ। ਕੰਗਣਾ ਨੇ ਇੱਕ ਟਵੀਟ 'ਚ ਦੱਸਿਆ ਕਿ ਮੁੰਬਾਦੇਵੀ ਚਾਹੁੰਦੀ ਹੈ ਕਿ ਮੈਂ ਮੁੰਬਈ 'ਚ ਰਹਾਂ।
ਕੰਗਣਾ ਨੇ ਇਕ ਟਵੀਟ 'ਚ ਲਿਖਿਆ, 'ਮੈਂ 12 ਸਾਲ ਦੀ ਉਮਰ 'ਚ ਹਿਮਾਚਲ ਛੱਡ ਚੰਡੀਗੜ੍ਹ ਹੋਸਟਲ ਗਈ। ਫਿਰ ਦਿੱਲੀ 'ਚ ਰਹੀ ਤੇ ਸੋਲਾਂ ਸਾਲ ਦੀ ਸੀ ਜਦੋਂ ਮੁੰਬਈ ਆਈ, ਕੁਝ ਦੋਸਤਾਂ ਨੇ ਕਿਹਾ ਮੁੰਬਈ 'ਚ ਓਹੀ ਰਹਿੰਦਾ ਹੈ, ਜਿਸ ਨੂੰ ਮੁੰਬਾਦੇਵੀ ਚਾਹੁੰਦੀ ਹੈ, ਅਸੀਂ ਸਾਰੇ ਮੁੰਬਾਦੇਵੀ ਦੇ ਦਰਸ਼ਨ ਕਰਨ ਗਏ, ਸਭ ਦੋਸਤ ਵਾਪਸ ਚਲੇ ਗਏ ਤੇ ਮੁੰਬਾਦੇਵੀ ਨੇ ਮੈਨੂੰ ਆਪਣੇ ਕੋਲ ਹੀ ਰੱਖ ਲਿਆ। ਇਸ ਤੋਂ ਇਲਾਵਾ ਕੰਗਣਾ ਨੇ ਆਪਣਾ ਮਹਾਰਾਸ਼ਟਰ ਪ੍ਰੇਮ ਵੀ ਦਿਖਾਇਆ।
ਇੱਕ ਹੋਰ ਟਵੀਟ 'ਚ ਉਨ੍ਹਾਂ ਲਿਖਿਆ, 'ਇਹ ਮੁੰਬਈ ਮੇਰਾ ਘਰ ਹੈ, ਮੈਂ ਮੰਨਦੀ ਹਾਂ ਮਹਾਰਾਸ਼ਟਰ ਨੇ ਮੈਨੂੰ ਸਭ ਕੁਝ ਦਿੱਤਾ ਹੈ, ਪਰ ਮੈਂ ਵੀ ਮਹਾਰਾਸ਼ਟਰ ਨੂੰ ਆਪਣੀ ਭਗਤੀ ਤੇ ਪ੍ਰੇਮ ਨਾਲ ਇੱਕ ਅਜਿਹੀ ਬੇਟੀ ਦੀ ਭੇਂਟ ਦਿੱਤੀ ਹੈ ਜੋ ਮਹਾਰਾਸ਼ਟਰਾ ਸ਼ਿਵਾਜੀ ਮਹਾਰਾਜ ਦੀ ਜਨਮਭੂਮੀ ਵਿੱਚ ਇਸਤਰੀ ਸਨਮਾਨ ਲਈ ਆਪਣਾ ਖੂਨ ਵੀ ਦੇ ਸਕਦੀ ਹੈ। ਜੈ ਮਹਾਰਾਸ਼ਟਰਾ।'
ਕੰਗਣਾ-ਸੰਜੇ ਰਾਓਤ ਵਿਵਾਦ:
ਕੰਗਣਾ ਰਣੌਤ ਨੇ ਅੱਜ ਸੰਸਦ ਮੈਂਬਰ ਸੰਜੇ ਰਾਓਤ ਤੇ ਸ਼ਿਵ ਸ਼ੈਨਾ ਨੂੰ ਮੁੰਬਈ ਆਉਣ ਦੀ ਚੁਣੌਤੀ ਦਿੱਤੀ ਹੈ। ਸੰਜੇ ਰਾਓਤ ਨੇ ਉਨ੍ਹਾਂ ਨੂੰ ਮੁੰਬਈ ਨਾ ਆਉਣ ਦੀ ਧਮਕੀ ਦਿੱਤੀ ਸੀ। ਦੋਵਾਂ 'ਚ ਵਿਵਾਦ ਇੰਨਾ ਵਧਿਆ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਮੁੰਬਈ ਪੁਲਿਸ ਨੂੰ ਉਨ੍ਹਾਂ ਖਿਲਾਫ ਡਰੱਗ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇੰਨਾ ਹੀ ਨਹੀਂ ਬੀਐਮਸੀ ਨੇ ਉਨ੍ਹਾਂ ਦੇ ਦਫਤਰ 'ਚ ਗੈਰ-ਕਾਨੂੰਨੀ ਨਿਰਮਾਣ ਦਾ ਨੋਟਿਸ ਚਿਪਕਾ ਕੇ ਸੀਲ ਕਰ ਦੱਤਾ ਹੈ।
ਆਖਿਰ ਕੰਗਣਾ ਰਣੌਤ ਦਾ ਮੁੰਬਈ ਜਾਣਾ ਹੋਇਆ ਤੈਅ, ਚੰਡੀਗੜ੍ਹ ਏਅਰਪੋਰਟ ਲਈ ਰਵਾਨਾ
ਰੂਸ ਨੇ ਸ਼ੁਰੂ ਕੀਤਾ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦਾ ਪਰੀਖਣ, ਉਤਪਾਦਨ 'ਚ ਮੰਗੀ ਭਾਰਤ ਤੋਂ ਮਦਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ