ਲੱਦਾਖ: ਭਾਰਤ ਅਤੇ ਚੀਨ ਵਿਚਾਲੇ LAC 'ਤੇ ਜਿੱਥੇ 45 ਸਾਲ ਬਾਅਦ ਫਾਇਰਿੰਗ ਹੋਈ ਤੇ ਹਾਲਾਤ ਅਜੇ ਵੀ ਟਕਰਾਅ ਵਾਲੇ ਬਣੇ ਹੋਏ ਹਨ। ਇਸ ਦਰਮਿਆਨ LAC ਤੋਂ ਇਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਚੀਨੀ ਫੌਜ ਨੇ LAC 'ਤੇ ਆਪਣੇ ਦਸਤੇ ਤਾਇਨਾਤ ਕਰ ਦਿੱਤੇ ਹਨ।
ਚੀਨੀ ਫੌਜੀਆਂ ਨੇ ਜੋ ਹਥਿਆਰ ਹੱਥਾਂ 'ਚ ਲੈਕੇ ਰੱਖੇ ਹਨ, ਉਨ੍ਹਾਂ ਨੂੰ 'ਗੁਅੰਡਾਓ ਕਹਿੰਦੇ ਹਨ। ਇਹ ਚੀਨ ਦਾ ਮੱਧਕਾਲੀਨ ਹਥਿਆਰ ਹੈ। ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਜੋ ਫੌਜੀ ਇਸ ਤਸਵੀਰ 'ਚ ਦਿਖਾਈ ਦੇ ਰਹੇ ਹਨ। ਉਹ ਰੈਗੂਲਰ-ਆਰਮੀ ਨਹੀਂ ਬਲਕਿ 'ਮਿਲਿਸ਼ਿਆ-ਫੋਰਸ' ਹੈ ਜੋ ਬੇਹੱਦ ਖੂੰਖਾਰ ਹੁੰਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫੌਜ ਨਾਲ ਐਤਵਾਰ ਹੋਈ ਘਟਨਾ ਤੋਂ ਬਾਅਦ ਤੋਂ ਹੀ ਚੀਨੀ ਫੌਜ ਭਾਲੇ ਅਤੇ ਤੇਜ਼ਧਾਰ ਹਥਿਆਰ ਲੈਕੇ LAC 'ਤੇ ਡਟੇ ਹੋਏ ਹਨ। ਚੀਨੀ ਪੀਪਲਸ ਲਿਬਰੇਸ਼ਨ ਫੋਰਸ ਦੇ ਜਵਾਨਾਂ ਵੱਲੋਂ ਭਾਰਤੀ ਫੌਜ ਨੂੰ ਉਸ ਦੀ ਸਥਿਤੀ ਤੋਂ ਹਟਾਉਣ ਲਈ ਨਵੇਂ ਸਿਰੇ ਤੋਂ ਯਤਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਸਾਫ ਨਜ਼ਰ ਆ ਰਿਹਾ ਹੈ ਕਿ LAC 'ਤੇ ਅਜੇ ਵੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ।
ਆਖਿਰ ਕੰਗਣਾ ਰਣੌਤ ਦਾ ਮੁੰਬਈ ਜਾਣਾ ਹੋਇਆ ਤੈਅ, ਚੰਡੀਗੜ੍ਹ ਏਅਰਪੋਰਟ ਲਈ ਰਵਾਨਾ
ਰੂਸ ਨੇ ਸ਼ੁਰੂ ਕੀਤਾ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦਾ ਪਰੀਖਣ, ਉਤਪਾਦਨ 'ਚ ਮੰਗੀ ਭਾਰਤ ਤੋਂ ਮਦਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ