ਮੁੰਬਈ: ਕੰਗਨਾ ਰਨੌਤ ਦੀ ਫ਼ਿਲਮ ‘ਮਣੀਕਰਨੀਕਾ-ਦ ਕੁਵਿਨ ਆਫ ਝਾਂਸੀ’ ਨੂੰ ਸਭ ਤੋਂ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਪਰ ਇਸ ਤੋਂ ਬਾਅਦ ਵੀ ਕੰਗਨਾ ਕਾਫੀ ਗੁੱਸੇ ‘ਚ ਹੈ। ਇਨ੍ਹਾਂ ਹੀ ਨਹੀਂ ਕੰਗਨਾ ਦੇ ਗੁੱਸੇ ਦਾ ਇਸ ਵਾਰ ਸ਼ਿਕਾਰ ਬਣੀਆ ਹੈ ਪੂਰਾ ਬਾਲੀਵੁੱਡ ਅਤੇ ਬਾਲੀਵੁੱਡ ਦੀ ਸਹਿਮਤ ਖ਼ਾਨ ਯਾਨੀ ਆਲਿਆ ਭੱਟ।



ਜੀ ਹਾਂ, ਹਾਲ ਹੀ ‘ਚ ਕੰਗਨਾ ਨੇ ਕਿਹਾ ਕਿ ਜਦੋਂ ਆਲਿਆ ਦੀ ਫ਼ਿਲਮ ‘ਰਾਜ਼ੀ’ ਰਿਲੀਜ਼ ਹੋਈ ਸੀ ਤਾਂ ਉਸ ਨੇ ਇਹ ਸੋਚੇ ਬਿਨਾ ਕੀ ਉਹ ਕਰਨ ਜੌਹਰ ਅਤੇ ਆਲਿਆ ਦੀ ਫ਼ਿਲਮ ਹੈ ਉਸ ਨੇ ਇਸ ਦੀ ਕਾਫੀ ਤਾਰੀਫ ਕੀਤੀ ਸੀ। ਪਰ ਜਦੋ ਉਸ ਦੀ ਫ਼ਿਲਮ ਨੂੰ ਬਾਲੀਵੁੱਡ ਵੱਲੋਂ ਕੋਈ ਪ੍ਰਤੀਕਿਰੀਆ ਨਹੀਂ ਮਿਲੀ ਤਾਂ ਉਸ ਦਾ ਗੁੱਸਾ ਤਾਂ ਜਾਇਜ਼ ਹੈ।



ਹਾਲ ਹੀ ‘ਚ ਆਲਿਆ ਵੀ ਆਪਣੀ ਫ਼ਿਲਮ ‘ਗਲੀ ਬੁਆਏ’ ਦੀ ਪ੍ਰਮੋਸ਼ਨ ‘ਚ ਬਿਜ਼ੀ ਹੈ ਅਤੇ ਇੱਕ ਇਵੈਂਟ ‘ਤੇ ਉਸ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਆਲਿਆ ਨੇ ਕਿਹਾ, “ਮੈਂ ਉਮੀਦ ਕਰਦੀ ਹਾਂ ਕਿ ਉਹ ਮੈਨੂੰ ਨਾਪਸੰਦ ਨਾ ਕਰੇ। ਮੈਂ ਕੁਝ ਵੀ ਜਾਣਬੁਝ ਕੇ ਨਹੀਂ ਕੀਤਾ। ਜੇਕਰ ਉਹ ਨਾਰਾਜ਼ ਹੈ ਤਾਂ ਮੈਂ ਆਪ ਨਿਜੀ ਤੌਰ ‘ਤੇ ਉਨ੍ਹਾਂ ਤੋਂ ਮਾਫ਼ੀ ਮੰਗ ਲਵਾਂਗੀ। ਪਰ ਮੈਂ ਇੰਨਸਾਨ ਅਤੇ ਅੇਕਟਰ ਦੇ ਤੌਰ ‘ਤੇ ਉਨ੍ਹਾਂ ਨੂੰ ਕਾਫੀ ਪਸੰਦ ਕਰਦੀ ਹਾਂ”।

ਹੁਣ ਆਲਿਆ ਦੇ ਇਸ ਬਿਆਨ ਤੋਂ ਬਾਅਦ ਅਸੀਂ ਉਮੀਦ ਕਰਦੇ ਹਾਂ ਕਿ ਕੰਗਨਾ ਦਾ ਗੁੱਸਾ ਕੁਝ ਘੱਟ ਹੋ ਜਾਵੇਗਾ।