ਮੁੰਬਈ: ਬਾਲੀਵੁੱਡ ਕੁਈਨ ਕੰਗਨਾ ਰਨੌਤ ਅਕਸਰ ਆਪਣੀ ਵਿਵਦਤ ਬਿਆਨਬਾਜ਼ੀ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਬੀਤੇ ਦਿਨੀਂ ਕੰਗਨਾ ਨੇ ਖੁਲਾਸਾ ਕੀਤਾ ਹੈ ਕਿ ਦੀਪਿਕਾ ਤੋਂ ਪਹਿਲਾਂ ਭੰਸਾਲੀ ਨੇ ਉਸ ਨੂੰ ‘ਪਦਮਾਵਤ’ ਦਾ ਆਫਰ ਦਿੱਤਾ ਸੀ। ਇਸ ਤੋਂ ਇਲਾਵਾ ਵੀ ਕੰਗਨਾ ਕਈ ਸਟਾਰਸ ‘ਤੇ ਨਿਸ਼ਾਨੇ ਸਾਧ ਚੁੱਕੀ ਹੈ।

ਹੁਣ ਕੰਗਨਾ ਫੇਰ ਤੋਂ ਸੁਰਖੀਆਂ ‘ਚ ਆਈ ਹੈ, ਪਰ ਇਸ ਵਾਰ ਕਿਸੇ ਬਿਆਨ ਤੋਂ ਬਾਅਦ ਨਹੀਂ ਸਗੋਂ ਇੱਕ ਤਸਵੀਰ ਕਰਕੇ। ਇਸ ‘ਚ ਉਹ ਪੁਲਿਸ ਅਫ਼ਸਰ ਦੇ ਗੈਟਅੱਪ ‘ਚ ਨਜ਼ਰ ਆ ਰਹੀ ਹੈ। ਇਸ ਤਸਵੀਰ ਕੰਗਨਾ ਦੀ ਅਗਲੀ ਫ਼ਿਲਮ ‘ਮੈਂਟਲ ਹੈ ਕਿਆ?’ ਦੇ ਸੈੱਟ ਤੋਂ ਲਈ ਗਈ ਹੈ। ਇਸ ‘ਚ ਕੰਗਨਾ ਬਾਈਕ ‘ਤੇ ਬੈਠੀ ਨਜ਼ਰ ਆ ਰਹੀ ਹੈ। ਉਮੀਦ ਹੈ ਕਿ ਫ਼ਿਲਮ ‘ਚ ਕੰਗਨਾ ਜ਼ਬਰਦਸਤ ਸਟੰਟ ਕਰਦੀ ਨਜ਼ਰ ਆਵੇਗੀ।



ਇਸ ਫ਼ਿਲਮ ‘ਚ ਕੰਗਨਾ ਨਾਲ ਐਕਟਰ ਰਾਜਕੁਮਾਰ ਰਾਓ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਅਮਾਇਰਾ ਦਸਤੂਰ ਵੀ ਹੈ। ਇਸ ਤੋਂ ਬਾਅਦ ਕੰਗਨਾ ਜੱਸੀ ਗਿੱਲ ਨਾਲ ਫ਼ਿਲਮ ‘ਪੰਗਾ’ ‘ਚ ਨਜ਼ਰ ਆਵੇਗੀ।