ਓਟਾਵਾ: ਕੈਨੇਡਾ ਵਿੱਚ ਵੱਸਦੇ ਕੁਝ ਖ਼ਾਲਿਸਤਾਨ ਹਮਾਇਤੀਆਂ ਕਰਕੇ ਟਰੂਡੋ ਸਰਕਾਰ ਨੇ ਸਾਰੇ ਸਿੱਖਾਂ ਨੂੰ ਇਹ ਕਹਿੰਦਿਆਂ ਖ਼ਤਰੇ ਵਿੱਚ ਪਾ ਦਿੱਤਾ ਸੀ ਕਿ ਇਹ ਉਨ੍ਹਾਂ ਦੇ ਦੇਸ਼ ਨੂੰ ਪੰਜ ਵੱਡੇ ਖ਼ਤਰਿਆਂ ਵਿੱਚੋਂ ਇੱਕ ਹਨ। ਕੈਨੇਡਾ ਸਰਕਾਰ ਦੇ ਰੱਖਿਆ ਮੰਤਰੀ ਰਾਲਫ ਗੂਡੇਲ ਨੇ ਲੰਘੇ ਵਰ੍ਹੇ ਦੇ ਅੰਤ ਵਿੱਚ ਕੌਮੀ ਸੁਰੱਖਿਆ ਰਿਪੋਰਟ ਵਿੱਚ ਸਿੱਖਾਂ ਪ੍ਰਤੀ ਇਹ ਸਖ਼ਤ ਟਿੱਪਣੀ ਕੀਤੀ ਸੀ। ਹਾਲਾਂਕਿ, ਬਾਅਦ ਵਿੱਚ ਇਸ ਨੂੰ ਹਟਾ ਲਿਆ ਸੀ।
ਜ਼ਰੂਰ ਪੜ੍ਹੋ- ਸਿੱਖਾਂ ਨੂੰ ਕੱਟੜਵਾਦੀ ਤੇ ਖ਼ਤਰਨਾਕ ਦੱਸਣ ਵਾਲੀ ਟਰੂਡੋ ਸਰਕਾਰ ਖ਼ਿਲਾਫ਼ ਜਗਮੀਤ ਸਿੰਘ ਨੇ ਖੋਲ੍ਹਿਆ ਮੋਰਚਾ
ਹੁਣ ਖੁਲਾਸਾ ਹੋਇਆ ਹੈ ਕਿ ਗੂਡੇਲ ਸਮੇਤ ਟਰੂਡੋ ਦੇ ਕਈ ਐਮਪੀਜ਼ 'ਤੇ ਰਿਪੋਰਟ ਦਰੁਸਤ ਕਰਨ ਲਈ ਕਾਫੀ ਦਬਾਅ ਬਣਾਇਆ ਗਿਆ। ਸਿੱਖਸ ਫਾਰ ਜਸਟਿਸ ਸੰਸਥਾ ਨੇ ਇਸ ਸਬੰਧੀ ਵੱਡੇ ਪੱਧਰ 'ਤੇ ਚਿੱਠੀ ਪੱਤਰ ਭੇਜਣ ਦੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਕਾਰਨ ਸਰਕਾਰ 'ਤੇ ਕਾਫੀ ਦਬਾਅ ਪਿਆ।
ਇਹ ਵੀ ਪੜ੍ਹੋ- ਕੈਨੇਡਾ ਨੂੰ ਆਇਆ ਖ਼ਾਲਿਸਤਾਨੀਆਂ ਤੋਂ ਭੈਅ, ਸਰਕਾਰ ਨੂੰ ਕੀਤਾ ਚੌਕਸ
ਐਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਕੈਨੇਡਾ ਸਰਕਾਰ ਕੋਲ 1985 ਏਅਰ ਇੰਡੀਆ ਦੀ ਫਲਾਈਟ ਨੂੰ ਤਬਾਹ ਕਰਨ ਤੋਂ ਇਲਾਵਾ ਸਿੱਖ ਕੱਟੜਵਾਦ ਦਾ ਕੋਈ ਵੀ ਸਬੂਤ ਮੌਜੂਦ ਨਹੀਂ। ਪੰਨੂੰ ਨੇ ਕਿਹਾ ਕਿ ਸਰਕਾਰ ਦੀ ਇਸ ਅਣਗਹਿਲੀ ਕਰਕੇ ਹਰ ਖ਼ਾਲਿਸਤਾਨੀ ਕਾਰਕੁਨ ਨੂੰ ਅੱਤਵਾਦੀ ਕਰਾਰ ਦੇ ਦਿੱਤਾ ਗਿਆ ਹੈ। ਵਿਵਾਦ ਖੜ੍ਹਾ ਹੋਣ ਮਗਰੋਂ ਗੂਡੇਲ ਨੇ ਵੀ ਕਿਹਾ ਸੀ ਕਿ ਰਿਪੋਰਟ ਵਿੱਚ ਧਰਮ ਦੇ ਸਾਰੇ ਪੈਰੋਕਾਰਾਂ ਨੂੰ ਕੱਟੜ ਨਹੀਂ ਸੀ ਦਰਸਾਇਆ ਗਿਆ।