ਨਵੀਂ ਦਿੱਲੀ: ਜੇਕਰ ਆਉਣ ਵਾਲੇ ਦਿਨਾਂ ‘ਚ ਤੁਸੀਂ ਦੁਬਈ ਜਾ ਰਹੇ ਹੋ ਤਾਂ ਤੁਹਾਡੇ ਲਈ ਇੱਕ ਸੁਨਹਿਰਾ ਮੌਕਾ ਹੈ। ਦੁਬਈ ਕੌਮਾਂਤਰੀ ਏਅਰਪੋਰਟ ‘ਤੇ ਇਨ੍ਹੀਂ ਦਿਨੀਂ ਇੱਕ ਚੈਲੇਂਜ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜਿੱਥੇ ਲੋਕਾਂ ਨੂੰ 20 ਕਿਲੋ ਸੋਨਾ ਪਾਉਣ ਦੀ ਦੌੜ ਲੱਗੀ ਹੋਈ ਹੈ। 20 ਕਿੱਲੋ ਸੋਨੇ ਦਾ ਬਿਸਕੁਟ ਲੋਕਾਂ ‘ਚ ਚਰਚਾ ਦਾ ਕਾਰਨ ਹੈ। ਜਿਸ ਦਾ ਕਾਰਨ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।


20 ਕਿੱਲੋ ਦੋਨੇ ਦੀ ਬਾਰ ਨੂੰ ਇੱਕ ਸ਼ੀਸ਼ੇ ‘ਚ ਰੱਖਿਆ ਗਿਆ ਹੈ। ਚੈਲੇਂਜ ਹੈ ਕਿ ਜੋ ਵੀ ਇਸ ਸੋਨੇ ਨੂੰ ਸ਼ੀਸ਼ੇ ਦੇ ਅੰਦਰ ਤੋਂ ਕੱਢ ਲਵੇਗਾ ਸੋਨਾ ਉਸ ਦਾ ਹੋ ਜਾਵੇਗਾ ਜਿਸ ਦੇ ਲਈ ਉਸ ਨੂੰ ਕੋਈ ਵੀ ਕੀਮਤ ਨਹੀਂ ਦੇਣੀ ਪਵੇਗੀ। ਸੋਨਾ ਦਾ ਇਹ ਬਿਸਕੁਟ ਦੇਖਣ ਨੂੰ ਜਿੰਨਾ ਹਲਕਾ ਨਜ਼ਰ ਆ ਰਿਹਾ ਹੈ ਓਨਾ ਹੈ ਨਹੀਂ। ਇਸ ਲਈ ਇਸ ਨੂੰ ਇੱਕ ਹੱਥ ਨਾਲ ਚੁੱਕਣਾ ਮੁਸ਼ਕਲ ਹੈ।


ਇਸ ਨੂੰ ਚੁੱਕਣ ਲਈ ਕਈ ਲੋਕਾਂ ਨੇ ਕੋਸ਼ਿਸ਼ ਕੀਤੀ ਹੈ। ਜਿਸ ਦੀ ਵੀਡੀਓ ਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇੱਕ ਸ਼ਖ਼ਸ ਸ਼ੀਸ਼ੇ ਦੇ ਬਾਕਸ ‘ਚ ਹੱਥ ਪਾ ਸੋਨੇ ਦੇ ਬਿਸਕੁਟ ਨੁੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਟਵਿੱਟਰ ਯੂਜ਼ਰ ਵਿਕਾਸ ਗੁਪਤਾ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ‘ਚ ਇੱਕ ਸ਼ਖ਼ਸ ਬੜੀ ਕੋਸ਼ਿਸ਼ਾਂ ਤੋਂ ਬਾਅਦ ਸੋਨੇ ਨੂੰ ਬਾਹਰ ਕੱਢ ਲੈਂਦਾ ਹੈ। 45 ਸੈਕਿੰਡ ਦੇ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਉਸ ਨੇ ਸੋਨੇ ਨੂੰ ਬਾਹਰ ਕੱਢ ਲਿਆ ਹੈ। ਹੁਣ ਅਜੇ ਤਕ ਇਹ ਸਾਫ਼ ਨਹੀਂ ਹੋਇਆ ਹੈ ਕਿ ਉਸ ਨੂੰ ਸੋਨਾ ਘਰ ਲਿਜਾਣ ਦੀ ਇਜਾਜ਼ਤ ਮਿਲੀ ਹੈ ਜਾਂ ਨਹੀਂ।

ਇਹ ਵੀਡੀਓ ਪੋਸਟ ਹੁੰਦਿਆਂ ਹੀ ਵਾਇਰਲ ਹੋ ਗਿਆ। ਜਿਸ ‘ਤੇ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰੀਆਵਾਂ ਆ ਰਹੀਆਂ ਹਨ।