ਮੁਬੰਈ: ਹਰ ਮੁੱਦੇ ਤੇ ਆਪਣੀ ਖੁੱਲ੍ਹੀ ਰਾਏ ਰੱਖਣ ਵਾਲੀ ਕੰਗਣਾ ਰਣੌਤ ਇੱਕ ਵਾਰ ਫੇਰ ਤੋਂ ਖੁੱਲ੍ਹ ਕੇ ਸਾਮਣੇ ਆਈ ਹੈ।ਇਸ ਵਾਰ ਕੰਗਣਾ ਚੀਨ ਦੇ ਮੁੱਦੇ ਤੇ ਬੋਲ ਰਹੀ ਹੈ।ਚੀਨ ਵਲੋਂ ਲੱਦਾਖ ਵਿੱਚ ਕੀਤੀ ਗਈ ਹਰਕਤ ਤੇ ਕੰਗਣਾ ਨੇ ਖੁੱਲ੍ਹ ਕੇ ਆਪਣੀ ਰਾਏ ਰੱਖੀ ਹੈ।ਕੰਗਣਾ ਨੇ ਕਿਹਾ ਕਿ ਸਾਨੂੰ ਚੀਨੀ ਸਾਮਾਨ ਤੋਂ ਭਾਵੇਂ ਜੋ ਵੀ ਮੁਨਾਫ਼ਾ ਹੁੰਦਾ ਹੈ ਪਰ ਸਾਨੂੰ ਉਸ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਕੰਗਣਾ ਨੇ ਇਹ ਵੀ ਕਿਹਾ ਕਿ ਚੀਨੀ ਸਾਮਾਨ ਖਰੀਦ ਕੇ ਅਸੀਂ ਚੀਨ ਦੀ ਭਾਰਤ ਨਾਲ ਲੜਾਈ ਵਿੱਚ ਚੀਨ ਦਾ ਸਾਥ ਦੇਣਾ ਵਾਲਾ ਕੰਮ ਕਰਦੇ ਹਾਂ।ਇਸ ਕਰਕੇ ਸਾਨੂੰ ਪੂਰੀ ਤਰ੍ਹਾਂ ਨਾਲ ਚੀਨੀ ਸਾਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ ਆਤਮਨਿਰਭਰ ਬਣਨਾ ਚਾਹੀਦਾ ਹੈ।

ਇਸ ਤੋਂ ਪਹਿਲਾ ਕੰਗਣਾ ਰਣੌਤ ਨੇ ਸਿੱਧੇ ਤੌਰ ਤੇ ਬਾਲੀਵੁੱਡ ਦੇ ਵੱਡੇ ਪ੍ਰੋਡਿਓਸਰਜ਼ ਤੇ ਨਿਸ਼ਾਨਾ ਸਾਧ ਉਨ੍ਹਾਂ ਦੀ ਗੁੱਟਬਾਜ਼ੀ ਦੀ ਬਹਿਸ ਨੂੰ ਸ਼ੁਰੂ ਕੀਤਾ ਸੀ ਤੇ ਕਿਹਾ ਸੀ ਕਿ ਬਾਲੀਵੁੱਡ ਦੇ ਕਈ ਲੋਕਾਂ ਨੇ ਕੰਗਣਾ ਨੂੰ ਵੀ ਖ਼ੁਦਕੁਸ਼ੀ ਲਈ ਉਕਸਾਇਆ ਸੀ।ਪਰ ਕੰਗਣਾ ਨੇ ਉਹ ਲੜਾਈ ਜਿੱਤ ਲਈ ਜੋ ਸੁਸ਼ਾਂਤ ਨਹੀਂ ਜਿੱਤ ਪਾਇਆ।ਕੰਗਣਾ ਨੇ ਪਹਿਲਾਂ ਇਹ ਵੀ ਕਿਹਾ ਸੀ ਕਿ ਸਿਤਾਰਿਆਂ ਨੂੰ ਹਰ ਮੁੱਦੇ ਤੇ ਖੁੱਲ੍ਹਕੇ ਬੋਲਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਲੱਖਾਂ ਲੋਕ ਫੋਲੋ ਕਰਦੇ ਹਨ।

ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ