ਮੁੰਬਈ: ਕੰਗਨਾ ਰਣੌਤ ਦੇ ਪਰਸਨਲ ਬੌਡੀਗਾਰਡ ਕੁਮਾਰ ਹੇਗੜੇ ਨੂੰ ਮੁੰਬਈ ਪੁਲਿਸ ਨੇ ਕਰਨਾਟਕ ਦੇ ਉਸ ਦੇ ਪਿੰਡ ਤੋਂ ਜਬਰ ਜਨਾਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਦਰਅਸਲ, ਦੋਸ਼ੀ ਬੌਡੀਗਾਰਡ ਵਿਆਹ ਕਰਵਾਉਣ ਲਈ ਆਪਣੇ ਪਿੰਡ ਗਿਆ ਸੀ। ਜਿਥੇ ਪੁਲਿਸ ਨੇ ਉਸ ਨੂੰ ਵਿਆਹ ਦੀਆਂ ਤਿਆਰੀਆਂ ਦੌਰਾਨ ਗ੍ਰਿਫਤਾਰ ਕੀਤਾ ਹੈ।


 


ਦਰਅਸਲ, ਕੰਗਨਾ ਰਣੌਤ ਦੇ ਨਿੱਜੀ ਬੌਡੀਗਾਰਡ ਕੁਮਾਰ ਹੇਗੜੇ 'ਤੇ ਵਿਆਹ ਦੇ ਬਹਾਨੇ ਮੁੰਬਈ ਦੀ ਇਕ ਬਿਊਟੀਸ਼ੀਅਨ ਨੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਸੀ। ਇਸ ਤੋਂ ਬਾਅਦ ਕੁਮਾਰ ਹੇਗੜੇ ਖ਼ਿਲਾਫ਼ ਮੁੰਬਈ ਦੇ ਡੀਐਨ ਨਗਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ। ਹਾਲਾਂਕਿ, ਹੁਣ ਕੁਮਾਰ ਨੂੰ ਮੁੰਬਈ ਪੁਲਿਸ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਹੈ।


 


ਸ਼ਨੀਵਾਰ ਨੂੰ ਮੁੰਬਈ ਦੇ ਡੀਐਨ ਨਗਰ ਥਾਣੇ ਦੇ ਅਧਿਕਾਰੀਆਂ ਨੇ ਦੋਸ਼ੀ ਕੁਮਾਰ ਹੇਗੜੇ ਨੂੰ ਉਸ ਦੇ ਪਿੰਡ ਜਾ ਕੇ ਗ੍ਰਿਫਤਾਰ ਕਰ ਲਿਆ। ਧਿਆਨ ਯੋਗ ਹੈ ਕਿ ਕੁਮਾਰ ਹੇਗੜੇ ਆਪਣੇ ਵਿਆਹ ਦੇ ਸਿਲਸਿਲੇ ਵਿਚ ਕਰਨਾਟਕ ਦੇ ਮੰਡਯਾ ਜ਼ਿਲੇ ਵਿਚ ਸਥਿਤ ਆਪਣੇ ਪਿੰਡ ਹੇਗਦਹਾਲੀ ਗਿਆ ਹੋਇਆ ਸੀ ਅਤੇ 28 ਅਪ੍ਰੈਲ ਤੋਂ ਉਸ ਦਾ ਫੋਨ ਬੰਦ ਸੀ। ਅਜਿਹੀ ਸਥਿਤੀ ਵਿੱਚ, ਪੀੜਤਾ ਅਤੇ ਕੇਸ ਦਰਜ ਕਰਨ ਦੇ ਬਾਅਦ ਵੀ ਪੁਲਿਸ ਉਸ ਨਾਲ ਸੰਪਰਕ ਨਹੀਂ ਕਰ ਸਕੀ।


 


ਕੁਮਾਰ ਹੇਗੜੇ ਨੂੰ ਗ੍ਰਿਫਤਾਰ ਕਰਨ ਗਈ ਮੁੰਬਈ ਪੁਲਿਸ, ਪੀੜਤ ਲੜਕੀ ਅਤੇ ਉਸ ਦੀ ਦੋਸਤ ਦਿਵਿਆ ਕੋਟੀਅਨ ਨੂੰ ਵੀ ਮੁੰਬਈ ਤੋਂ ਕਰਨਾਟਕ ਲੈ ਗਈ ਸੀ। ਸ਼ਨੀਵਾਰ ਨੂੰ ਗ੍ਰਿਫਤਾਰੀ ਤੋਂ ਬਾਅਦ ਕੁਮਾਰ ਹੇਗੜੇ ਨੂੰ ਮੁੰਬਈ ਲਿਆਉਣ ਦੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਪੁਲਿਸ ਨੇ ਕੁਮਾਰ ਹੇਗੜੇ ਨੂੰ ਵੀ ਉਥੇ ਦੀ ਸਥਾਨਕ ਅਦਾਲਤ 'ਚ ਪੇਸ਼ ਕੀਤਾ।


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904