ਨਵੀਂ ਦਿੱਲੀ: ਜਦੋਂ ਤੋਂ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਟਵਿੱਟਰ 'ਤੇ ਐਕਟਿਵ ਹੋਈ ਹੈ, ਉਦੋਂ ਤੋਂ ਉਹ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੀ ਨਜ਼ਰ ਆਈ ਹੈ। ਉਹ ਕਿਸੇ ਨਾ ਕਿਸੇ ਦਿਨ ਟਵੀਟ ਕਰਕੇ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਕੰਗਣਾ ਰਣੌਤ ਦਾ ਟਵਿੱਟਰ ਅਕਾਊਂਟ ਅਸਥਾਈ ਰੂਪ 'ਤੇ ਬੰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕੰਗਨਾ ਨੇ ਟਵਿੱਟਰ ਦੇ ਸੀਈਓ ਜੈਕ ਨੂੰ ਟੈਗ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਵੀ ਦਿੱਤਾ, ਜਿਨ੍ਹਾਂ ਨੇ ਉਸ ਦਾ ਟਵਿੱਟਰ ਅਕਾਊਂਟ ਨੂੰ ਬੈਨ ਕਰਨ ਦੀ ਮੰਗ ਕੀਤੀ ਸੀ।
ਕੰਗਨਾ ਨੇ ਟਵੀਟ ਕਰਕੇ ਲਿਖਿਆ, 'ਲਿਬਰਲ ਹੁਣ ਆਪਣੇ ਚਾਚੇ ਜੈਕ ਕੋਲ ਜਾਣ ਕੇ ਰੋਣ ਲੱਗ ਪਏ ਅਤੇ ਅਸਥਾਈ ਤੌਰ 'ਤੇ ਮੇਰਾ ਅਕਾਊਂਟ ਬੰਦ ਕਰ ਦਿੱਤਾ। ਉਹ ਮੈਨੂੰ ਧਮਕੀਆਂ ਦੇ ਰਹੇ ਹਨ। ਮੇਰਾ ਅਕਾਊਂਟ/ ਵਰਚੁਅਲ ਆਈਡੈਂਟਿਟੀ ਕਦੇ ਵੀ ਦੇਸ਼ ਲਈ ਸ਼ਹੀਦ ਹੋ ਸਕਦੀ ਹੈ, ਪਰ ਮੇਰਾ ਰੀਲੋਡੇਡ ਦੇਸ਼ਭਗਤ ਵਰਜਨ ਫਿਲਮਾਂ ਦੇ ਜ਼ਰੀਏ ਵਾਪਸ ਆਵੇਗਾ। ਮੈਂ ਤੁਹਾਡਾ ਜੀਣਾ ਔਖਾ ਕਰ ਦੇਵਾਂਗੀ।"
ਹਾਲ ਹੀ ਵਿੱਚ ਕੰਗਨਾ ਰਣੌਤ ਨੇ ਸੈਫ ਅਲੀ ਖਾਨ ਦੀ ਵੈੱਬ ਸੀਰੀਜ਼ 'ਤਾਂਡਵ' ਦੇ ਸੀਨ ਅਤੇ ਡਾਇਲਾਗ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ, ਜਿਸ ਵਿੱਚ ਜ਼ੀਸ਼ਾਨ ਅਯੂਬ ਭਗਵਾਨ ਸ਼ਿਵ ਦੇ ਭੇਸ ਵਿੱਚ ਦਿਖਾਈ ਦਿੱਤੇ ਹਨ। ਹਾਲ ਹੀ ਵਿੱਚ ਸਤੇਂਦਰ ਰਾਵਤ ਨਾਮ ਦੇ ਇੱਕ ਯੂਜ਼ਰ ਨੇ ਭਾਜਪਾ ਨੇਤਾ ਕਪਿਲ ਮਿਸ਼ਰਾ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਹੁਣ ਕੰਗਣਾ ਰਨੌਤ ਨੇ ਰੀਟਵੀਟ ਕੀਤਾ ਹੈ।
ਕੰਗਨਾ ਨੇ ਇਸ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਲਿਖਿਆ- 'ਸਮੱਸਿਆ ਹਿੰਦੂ ਫੋਟਿਕ ਸਮਗਰੀ ਦੀ ਨਹੀਂ ਹੈ। ਇਸ ਦੀ ਬਜਾਇ, ਇਹ ਰਚਨਾਤਮਕ ਤੌਰ 'ਤੇ ਵੀ ਖਰਾਬ ਹੈ। ਅਪਮਾਨਜਨਕ ਅਤੇ ਵਿਵਾਦਪੂਰਨ ਦ੍ਰਿਸ਼ਾਂ ਨੂੰ ਹਰ ਪੱਧਰ 'ਤੇ ਰੱਖਿਆ ਗਿਆ ਹੈ। ਉਹ ਵੀ ਜਾਣ ਬੁੱਝ ਕੇ। ਉਸ ਨੂੰ ਫੈਨਸ ਨੂੰ ਤਸੀਹੇ ਦੇਣ ਅਤੇ ਅਪਰਾਧਕ ਇਰਾਦਿਆਂ ਲਈ ਜੇਲ੍ਹ ਭੇਜਣਾ ਚਾਹੀਦਾ ਹੈ।'