ਪੰਗਾ ਗਰਲ ਕੰਗਨਾ ਰਣੌਤ ਦਾ ਲਗਦਾ ਹੈ ਇਕ ਹੋਰ ਪੰਗਾ ਸ਼ੁਰੂ ਹੋਣ ਵਾਲਾ ਹੈ। ਪਰ ਇਸ ਵਾਰ ਪੰਗਾ ਦਿਲਜੀਤ ਜਾਂ ਰਣਜੀਤ ਬਾਵਾ ਨਾਲ ਨਹੀਂ ਬਲਿਕ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੇ ਨਾਲ ਹੈ। ਹੁਣ ਆਪਣੇ ਇਕ ਨਵੇਂ ਟਵੀਟ ਰਿਪਲਾਈ ਨਾਲ ਕੰਗਨਾ ਨੇ ਤਾਪਸੀ ਪੰਨੂ 'ਤੇ ਨਿਸ਼ਾਨਾ ਕੱਸਿਆ ਹੈ। ਕੰਗਨਾ ਨੇ ਇਹ ਨਿਸ਼ਾਨਾ ਤਾਪਸੀ ਦੇ ਇਕ ਫੋਟੋਸ਼ੂਟ ਕਾਰਨ ਸਾਧਿਆ।


ਹਾਲ ਹੀ 'ਚ ਅਦਾਕਾਰਾ ਤਾਪਸੀ ਨੇ ਕਿਸੇ ਇਕ ਮੈਗਜ਼ੀਨ ਲਈ ਫੋਟੋਸ਼ੂਟ ਕੀਤਾ। ਤਾਪਸੀ ਦੇ ਇਸ ਫੋਟੋਸ਼ੂਟ ਨੂੰ ਕਿਸੇ ਯੂਜ਼ਰ ਨੇ ਕੰਗਨਾ ਦੇ ਫੋਟੋਸ਼ੂਟ ਨਾਲ ਕੰਪੇਅਰ ਕੀਤਾ। ਯੂਜ਼ਰ ਨੇ ਲਿਖਿਆ ਤਾਪਸੀ ਨੇ 1000ਵੀਂ ਵਾਰ ਕੰਗਨਾ ਨੂੰ ਕਾਪੀ ਕੀਤਾ ਹੈ। ਇਸ ਫੋਟੋਸ਼ੂਟ 'ਚ ਦੋਵੇਂ ਤਕਰੀਬਨ ਸੇਮ ਪੋਜ਼ ਦੇ ਰਹੀਆਂ ਹਨ। ਦੋਵਾਂ ਨੇ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਹੈ ਤੇ ਦੋਵਾਂ ਦੇ ਘੁੰਗਰਾਲੇ ਬਾਲ ਹਨ।



ਇਸ ਪੋਸਟ 'ਤੇ ਕੰਗਨਾ ਨੇ ਆਪਣਾ ਰੀਐਕਸ਼ਨ ਦਿੰਦੇ ਹੋਏ ਲਿਖਿਆ, "ਹਾ ਹਾ ਹਾ .. ਮੈਂ ਬਹੁਤ ਖੁਸ਼ ਹਾਂ ਕਿ ਇਹ ਮੇਰੀ ਸੱਚੀ ਫੈਨ ਹੈ। ਉਹ ਹਰ ਤਰ੍ਹਾਂ ਮੈਨੂੰ ਕਾਪੀ ਕਰ ਰਹੀ ਹੈ, ਜੋ ਕਾਫੀ ਇਮਪ੍ਰੈਸਿਵ ਹੈ। ਵੈਸੇ ਵੀ ਕੋਈ ਵੀ ਫੀਮੇਲ ਸੁਪਰਸਟਾਰ ਮੇਰੇ ਵਾਂਗ ਪੌਪ ਕਲਚਰ ਨੂੰ ਅੱਗੇ ਨਹੀਂ ਲਿਜਾ ਸਕੀ। ਮਿਸਟਰ ਬੱਚਨ ਤੋਂ ਬਾਅਦ ਸਭ ਤੋਂ ਜ਼ਿਆਦਾ ਮੇਰੀ ਹੀ ਨਕਲ ਕੀਤੀ ਗਈ।






ਕੰਗਨਾ ਦੇ ਟਵੀਟ ਤੋਂ ਬਾਅਦ ਤਾਪਸੀ ਪਨੂੰ ਨੇ ਇੱਕ ਟਵੀਟ ਕੀਤਾ ਹੈ, ਜਿਸ 'ਚ ਕਿਸੇ ਦਾ ਨਾਮ ਤਾਂ ਨਹੀਂ ਲਿਆ ਗਿਆ ਪਰ ਮੰਨਿਆ ਜਾਂਦਾ ਹੈ ਕਿ ਤਾਪਸੀ ਨੇ ਕੰਗਨਾ ਰਣੌਤ ਨੂੰ ਜਵਾਬ ਦਿੱਤਾ ਹੈ। ਤਾਪਸੀ ਨੇ ਲਿਖਿਆ ‘ਇੱਕ ਸਮਰੱਥ ਅਤੇ ਭਰੋਸੇਮੰਦ ਵਿਅਕਤੀ ਕਿਸੇ ਵੀ ਚੀਜ਼ ਨਾਲ ਜੈਲਸ ਕਰਨ ਵਿੱਚ ਅਸਮਰੱਥ ਹੁੰਦਾ ਹੈ। ਜੈਲੇਸੀ ਆਮ ਤੌਰ 'ਤੇ ਇਨਸਕਿਉਰਿਟੀ ਦਾ ਲੱਛਣ ਹੁੰਦੀ ਹੈ।" ਇਸਦੇ ਨਾਲ ਹੀ, ਤਾਪਸੀ ਨੇ ਕੈਪਸ਼ਨ ਵਿੱਚ ਲਿਖਿਆ -" ਅਸਲ ਵਿੱਚ ਇਹ ਹਰ ਦਿਨ ਹੁੰਦਾ ਹੈ।"