ਮੁੰਬਈ: ਅੱਜਕੱਲ੍ਹ ਕੰਗਨਾ ਰਨੌਤ ਸੁਰਖੀਆਂ ‘ਚ ਬਣੀ ਹੋਈ ਹੈ। ਉਹ ਕਦੇ ਆਪਣੇ ਬਿਆਨ ਤੇ ਕਦੇ ਆਪਣੇ ਕੰਮ ਨਾਲ ਚਰਚਾ ‘ਚ ਹੈ। ਹਾਲ ਹੀ ‘ਚ ਕੰਗਨਾ ਦੀ ਫ਼ਿਲਮ ‘ਮਣੀਕਰਨਿਕਾ’ ਰਿਲੀਜ਼ ਹੋਈ ਜਿਸ ਨੂੰ ਚੰਗਾ ਹੁੰਗਾਰਾ ਮਿਲਿਆ। ਹੁਣ ਕੰਗਨਾ ਨੇ ਇੰਟਰਵਿਊ ‘ਚ ਕਿਹਾ ਕਿ ਉਹ ਆਪਣੀ ਅਗਲੀ ਫ਼ਿਲਮ ਆਪ ਡਾਇਰੈਕਟ ਕਰੇਗੀ।


ਕੰਗਨਾ ਇਸ ਸਮੇਂ ਦਿੱਲੀ ‘ਚ ਹੈ ਜਿੱਥੇ ਉਹ ਫ਼ਿਲਮ ‘ਪੰਗਾ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੀ ਡਾਇਰੈਕਸ਼ਨ ਅਸ਼ਵਿਨੀ ਅਈਅਰ ਤਿਵਾੜੀ ਕਰ ਰਹੇ ਹਨ। ਉਂਝ ਕੰਗਨਾ ਨੇ ਫ਼ਿਲਮ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ ਜਿਸ ਤੋਂ ਬਾਅਦ ਦੀ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਸ ਫ਼ਿਲਮ ਦੀ ਕਹਾਣੀ ਇੱਕ ਕੱਬਡੀ ਪਲੇਅਰ ਦੀ ਹੈ ਜਿਸ ਦਾ ਪਹਿਲਾ ਸ਼ੈਡਿਊਲ ਦਿੱਲੀ ‘ਚ ਖ਼ਤਮ ਹੋਣ ਤੋਂ ਬਾਅਦ ਹੁਣ ਸ਼ੂਟਿੰਗ ਭੋਪਾਲ ‘ਚ ਹੋਣੀ ਹੈ।

ਇਸ ਤੋਂ ਬਾਅਦ ਕੰਗਨਾ ਜੈਲਲਿਤਾ ਦੀ ਬਾਇਓਪਿਕ ‘ਚ ਨਜ਼ਰ ਆਵੇਗੀ ਨਾਲ ਹੀ ਕੰਗਨਾ, ਰਾਜਕੁਮਾਰ ਰਾਓ ਨਾਲ ਫ਼ਿਲਮ ‘ਮੈਂਟਲ ਹੈ ਕਿਆ?’ ‘ਚ ਵੀ ਪੁਲਿਸ ਅਫ਼ਸਰ ਦੇ ਰੋਲ ‘ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ 24 ਮਈ ਨੂੰ ਰਿਲੀਜ਼ ਹੋਣੀ ਹੈ।