ਚੰਡੀਗੜ੍ਹ: ਕਿਸਾਨ ਅੰਦੋਲਨ ਦੌਰਾਨ ਦਿਲਜੀਤ ਦੋਸਾਂਝ ਤੇ ਕੰਗਨਾ ਵਿਚਾਲੇ ਤਕਰਾਰ ਜਾਰੀ ਹੈ। ਤਾਜ਼ਾ ਟਵੀਟ ਰਾਹੀਂ ਦਿਲਜੀਤ ਨੇ ਇੱਕ ਵਾਰ ਫੇਰ ਕੰਗਨਾ ਰਣੌਤ ਨੂੰ ਜਵਾਬ ਦਿੱਤਾ ਹੈ। ਦਿਲਜੀਤ ਦਾ ਇਹ ਟਵੀਟ ਵੀ ਪਹਿਲਾਂ ਦੇ ਟਵੀਟਾਂ ਵਾਂਗ ਪੰਜਾਬੀ ਤੇ ਤਿੱਖੀ ਭਾਸ਼ਾ 'ਚ ਲਿਖਿਆ ਹੋਇਆ ਸੀ।
ਦਿਲਜੀਤ ਨੇ ਟਵੀਟ ਕਰ ਕਿਹਾ, "ਗਾਇਬ ਹੋਣ ਵਾਲਾ ਤਾਂ ਭੁਲੇਖਾ ਹੀ ਕੱਢ ਦਿਓ..ਨਾਲੇ ਕੌਣ ਦੇਸ਼ ਪ੍ਰਮੀ ਹੈ ਤੇ ਕੌਣ ਦੇਸ਼ ਵਿਰੋਧੀ ਇਸ ਦਾ ਫੈਸਲਾ ਕਰਨ ਦਾ ਹੱਕ ਇਹਨੂੰ (ਕੰਗਨਾ) ਨੂੰ ਕਿਸ ਨੇ ਦੇ ਦਿੱਤਾ। ਇਹ ਕਿੱਥੇ ਦੀ ਅਥਾਰਟੀ ਆ...ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਣ ਤੋਂ ਪਹਿਲਾਂ ਸ਼ਰਮ ਕਰਲੋ ਕੋਈ ਮਾੜੀ ਮੋਟੀ।" ਦਿਲਜੀਤ ਨੇ ਇਸ ਟਵੀਟ ਦੇ ਨਾਲ ਇੱਕ ਨਿਊਜ਼ ਚੈਨਲ ਦਾ ਕਲਿਪ ਵੀ ਸਾਂਝਾ ਕੀਤਾ ਜੋ ਕੰਗਨਾ ਦੀ ਖ਼ਬਰ ਦਿਖਾ ਰਿਹਾ ਹੈ।
ਇਸ ਤੋਂ ਪਹਿਲਾਂ ਕੰਗਨਾ ਨੇ ਟਵੀਟ ਕੀਤਾ ਸੀ, "ਕਿਸਾਨਾਂ ਦੇ ਅੰਦੋਲਨ ਕਾਰਨ 70,000 ਕਰੋੜ ਦਾ ਨੁਕਸਾਨ ਹੋਇਆ ਹੈ। ਧਰਨੇ ਕਾਰਨ ਆਰਥਿਕਤਾ ਨੂੰ ਸੱਟ ਵੱਜ ਰਹੀ ਹੈ। ਆਲੇ ਦੁਆਲੇ ਦੀ ਇੰਡਸਟਰੀ ਤੇ ਛੋਟੀ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ। ਸ਼ਾਇਦ ਦੰਗੇ ਵੀ ਹੋ ਸਕਦੇ ਹਨ @ਦਿਲਜੀਤ ਦੋਸਾਂਝ ਤੇ @ ਪ੍ਰਿਯਾਂਕਾ ਚੋਪੜਾ ਤੁਸੀਂ ਸਮਝਦੇ ਹੋ ਕਿ ਸਾਡੇ ਕੰਮ ਦੇ ਗੰਭੀਰ ਨਤੀਜੇ ਹਨ, ਕਿਰਪਾ ਕਰਕੇ ਮੈਨੂੰ ਦੱਸੋ ਕਿ ਇਸ ਦਾ ਭੁਗਤਾਨ ਕੌਣ ਕਰੇਗਾ।"