ਮੁਜ਼ੱਫਰਗੜ੍ਹ: ਸੋਸ਼ਲ ਵੈਲਫੇਅਰ ਵਿਭਾਗ ਵੱਲੋਂ ਪਾਕਿਸਤਾਨੀ ਪੰਜਾਬ ਵਿੱਚ ਛੇ ਮਹੀਨਿਆਂ ਦੇ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਅੱਖਾਂ ਖੋਲ੍ਹਣ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ ਕਿ ਦੱਖਣੀ ਪੰਜਾਬ ਵਿੱਚ ਅਗਵਾ ਕਰਨ ਤੋਂ ਬਾਅਦ 190 ਬੱਚਿਆਂ ਚੋਂ 18 ਬੱਚਿਆਂ ਨਾਲ ਬਦਫੈਲੀ ਕੀਤੀ ਗਈ।
ਸਮਾਜਿਕ ਭਲਾਈ ਤੇ ਬੈਤੂਲ ਮੱਲ ਦੇ ਡਿਪਟੀ ਡਾਇਰੈਕਟਰ ਸ਼ੋਏਬ ਰਜ਼ਾ ਨੇ 'ਮਨੁੱਖੀ ਅਧਿਕਾਰਾਂ ਦੀ ਉਲੰਘਣਾ' ਟਾਈਟਲ ਦੇ ਸੈਮੀਨਾਰ ਵਿੱਚ ਆਪਣੇ ਭਾਸ਼ਣ ਦੌਰਾਨ ਇਸ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ, ''ਮਾਰਚ-ਅਗਸਤ ਦੌਰਾਨ ਖੇਤਰ ਦੇ ਵੱਖ-ਵੱਖ ਪੱਛੜੇ ਜ਼ਿਲ੍ਹਿਆਂ ਤੋਂ ਕੁੱਲ 140 ਬੱਚਿਆਂ ਨੂੰ ਅਗਵਾ ਕੀਤਾ ਗਿਆ ਸੀ।"
Air India ਇਨ੍ਹਾਂ ਗਾਹਕਾਂ ਨੂੰ ਦੇ ਰਿਹਾ ਖਾਸ ਆਫਰ, ਉਡਾਣ ਦਾ ਅੱਧਾ ਕਿਰਾਇਆ ਕੀਤਾ ਜਾਵੇਗਾ ਮੁਆਫ
ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਹਰ ਇੱਕ ਲੰਘਦੇ ਦਿਨ ਦੇ ਨਾਲ ਉਲੰਘਣਾਵਾਂ 'ਚ ਵਾਧਾ ਹੋਇਆ ਹੈ, ਜਿਸ ਨਾਲ ਲੋਕਾਂ 'ਚ ਡਰ ਦਾ ਮਾਹੌਲ ਵਧਿਆ ਹੈ। ਇਸ ਦੇ ਨਾਲ ਹੀ ਸ਼ੋਏਬ ਨੇ ਭਾਰਤੀ ਨਾਜਾਇਜ਼ ਕਬਜ਼ੇ ਵਾਲੇ ਜੰਮੂ-ਕਸ਼ਮੀਰ (IIOJK) ਦੇ ਨਿਰਦੋਸ਼ ਵਸਨੀਕਾਂ ਖਿਲਾਫ ਸਰਕਾਰ ਵੱਲੋਂ ਤਸ਼ੱਦਦ ਢਾਹੁਣ ਲਈ ਵੀ ਭਾਰਤੀ ਅਧਿਕਾਰੀਆਂ 'ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ, “ਘਾਟੀ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਵਿੱਚ ਸ਼ਾਮਲ ਭਾਰਤੀ ਫੌਜ ਦੇ ਹੱਥੋਂ ਦੁੱਖ ਝੱਲ ਰਹੇ ਹਨ।” ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਤੇ ਵਿਸ਼ਵ ਨੇਤਾਵਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਇਸ ਤਰ੍ਹਾਂ ਦੀਆਂ ਵੱਡੀ ਉਲੰਘਣਾ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵਾਦੀ ਵਿੱਚ ਸ਼ਾਂਤੀ ਬਹਾਲ ਹੋਵੇ। ਸ੍ਰੋਤਿਆਂ ਨੂੰ ਸੰਬੋਧਨ ਕਰਦਿਆਂ ਉਸ ਨੇ ਹਰ ਕਿਸੇ ਦੀ ਧਰਮ ਨਾਲ ਜੁੜੇ, ਜਾਤ ਜਾਂ ਜਾਤੀ ਦੀ ਪ੍ਰਵਾਹ ਕੀਤੇ ਬਗੈਰ ‘ਪਛਾਣ ਤੇ ਸਤਿਕਾਰ’ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪਾਕਿਸਤਾਨੀ ਪੰਜਾਬ 'ਚ ਅਗਵਾ 190 'ਚੋਂ 18 ਬੱਚਿਆਂ ਨਾਲ ਹੁੰਦੀ ਬਦਫੈਲੀ: ਰਿਪੋਰਟ
ਏਬੀਪੀ ਸਾਂਝਾ
Updated at:
16 Dec 2020 02:54 PM (IST)
ਸੋਸ਼ਲ ਵੈਲਫੇਅਰ ਵਿਭਾਗ ਵੱਲੋਂ ਪਾਕਿਸਤਾਨੀ ਪੰਜਾਬ ਵਿੱਚ ਛੇ ਮਹੀਨਿਆਂ ਦੇ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਅੱਖਾਂ ਖੋਲ੍ਹਣ ਵਾਲੀ ਰਿਪੋਰਟ ਸਾਹਮਣੇ ਆਈ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -