ਮੁੰਬਈ: ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ ‘ਤੇ ਹਨ। ਵਾਪਸੀ ਤੋਂ ਬਾਅਦ ਕਪਿਲ ਦਾ ਟੀਵੀ ਸ਼ੋਅ ਵੀ ਟੀਆਰਪੀ ਲਿਸਟ ‘ਚ ਧਮਾਕਾ ਕਰ ਚੱਕਿਆ ਹੈ। ਹੁਣ ਜਲਦੀ ਹੀ ਕਪਿਲ ਆਪਣੇ ਫੈਨਸ ਨੂੰ ਇੱਕ ਹੋਰ ਖੁਸ਼ਖਬਰੀ ਦਿੰਦੇ ਨਜ਼ਰ ਆ ਸਕਦੇ ਹਨ। ਖ਼ਬਰਾਂ ਨੇ ਕਿ ਜਲਦੀ ਹੀ ਇੱਕ ਨੰਨ੍ਹਾ ਮਹਿਮਾਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਆਉਣ ਵਾਲਾ ਹੈ।




ਕਪਿਲ ਦੀ ਪਤਨੀ ਗਿੰਨੀ ਚਤਰਥ ਗਰਭਵਤੀ ਹੈ। ਇਹ ਖ਼ਬਰ ਅੱਜਕੱਲ੍ਹ ਕਾਫੀ ਫੈਲ ਰਹੀ ਹੈ। ਇਸ ਵਜ੍ਹਾ ਕਰਕੇ ਕਪਿਲ ਦੀ ਮਾਂ ਵੀ ਉਨ੍ਹਾਂ ਕੋਲ ਮੁੰਬਈ ਸ਼ਿਫਟ ਹੋ ਗਈ ਹੈ। ਬੇਸ਼ੱਕ ਕਪਿਲ ਤੇ ਗਿੰਨੀ ਵਿੱਚੋਂ ਕਿਸੇ ਨੇ ਵੀ ਇਸ ਦੀ ਅਨਾਉਂਸਮੈਂਟ ਅਜੇ ਨਹੀਂ ਕੀਤੀ। ਦੋਵਾਂ ਦੇ ਵਿਆਹ ਨੂੰ ਪੰਜ ਮਹੀਨੇ ਹੋ ਚੁੱਕੇ ਹਨ।




ਕਪਿਲ ਨੇ ਆਪਣੀ ਦੋਸਤ ਗਿੰਨੀ ਨਾਲ 12 ਦਸੰਬਰ, 2018 ‘ਚ ਵਿਆਹ ਕੀਤਾ ਸੀ। ਕਪਿਲ ਦੀ ਜ਼ਿੰਦਗੀ ‘ਚ ਖੁਸ਼ੀਆਂ ਦੀ ਹੋ ਰਹੀ ਵਾਪਸੀ ਨੂੰ ਦੇਖ ਕਿਹਾ ਜਾ ਸਕਦਾ ਹੈ ਕਿ ਕਪਿਲ ਦੇ ਚੰਗੇ ਦਿਨ ਚੱਲ ਰਹੇ ਹਨ।