ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ‘ਚ ਸੁਨੀਲ ਜਾਖੜ ਲਈ ਟਵੀਟ ਕੀਤਾ ਹੈ। ਜਿਸ ‘ਚ ਧਰਮ ਨੇ ਲਿਖਿਆ, “ਸਗੋਂ ਸੇ ਰਿਸ਼ਤੇ,,, ਏਕ ਜ਼ਮਾਨੇ ਸੇ,,, ਤੋੜ ਗਈ,,, ਪਲੋਂ ਮੇਂ,,, ਕਮਬਖ਼ਤ ਸਿਆਸਤ ਯੇ,,, ਬਰਕਰਾਰ ਹੈ, ਬਰਕਰਾਰ ਰਹੇਗੀ,,, ਮੁਹੱਬਤ ਮੇਰੀ,,, ਮੁਹੱਬਤ ਸੇ,,, ਜਾਖੜ ਕੇ ਨਾਮ”। ਧਰਮ ਦੇ ਇਸ ਟਵੀਟ ਨੂੰ ਹੁਣ ਤਕ ਕਈ ਹਜ਼ਾਰ ਲੋਕਾਂ ਨੇ ਲਾਈਕ ਤੇ ਕੁਮੈਂਟ ਕੀਤਾ ਹੈ। ਕਈਆਂ ਨੇ ਇਸ ‘ਤੇ ਧਰਮ ਦੇ ਅੰਦਾਜ਼ ‘ਚ ਜਵਾਬ ਵੀ ਦਿੱਤਾ ਹੈ। ਇਸ ‘ਤੇ ਧਰਮ ਨੇ ਵੀ ਹਰ ਇੱਕ ‘ਤੇ ਜਵਾਬ ਦਿੱਤਾ ਹੈ।
ਧਰਮ ਜਦੋਂ ਗੁਰਦਾਸਪੁਰ ਤੋਂ ਆਪਣੇ ਬੇਟੇ ਸੰਨੀ ਦਿਓਲ ਲਈ ਚੋਣ ਪ੍ਰਚਾਰ ਕਰਨ ਆਏ ਸੀ ਤਾਂ ਉਨ੍ਹਾਂ ਨੇ ਉਸ ਸਮੇਂ ਸੁਨੀਲ ਜਾਖੜ ਨੂੰ ਆਪਣੇ ਬੱਚਿਆਂ ਜਿਹਾ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਜਾਖੜ ਖਿਲਾਫ ਚੋਣਾਂ ‘ਚ ਕੁਝ ਨਹੀਂ ਬੋਲਾਂਗਾ। ਧਰਮ ਤੇ ਜਾਖੜ ਦੇ ਪਰਿਵਾਰ ‘ਚ ਪੁਰਾਣੀ ਦੋਸਤੀ ਹੈ।
ਗੁਰਦਾਸਪੁਰ ‘ਚ ਆਪਣੇ ਪ੍ਰਚਾਰ ਦੌਰਾਨ ਧਰਮ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਗੁਰਦਾਰਸਪੁਰ ਤੋਂ ਉਨ੍ਹਾਂ ਦੇ ਵੱਡੇ ਭਰਾ ਦਾ ਪੁੱਤਰ ਸੁਨੀਲ ਜਾਖੜ ਚੋਣ ਲੜ ਰਿਹਾ ਹੈ ਤਾਂ ਉਹ ਸੰਨੀ ਨੂੰ ਇੱਥੋਂ ਚੋਣ ਲੜਨ ਦੀ ਇਜਾਜ਼ਤ ਕਦੇ ਵੀ ਨਾ ਦਿੰਦੇ।