ਮੁੰਬਈ: ਇਸ ਸਾਲ ਕਈ ਸਟਾਰਸ ਨੇ ਵਿਆਹ ਕਰ ਲਿਆ ਤੇ ਜਾਂਦੇ-ਜਾਂਦੇ ਇਹ ਸਾਲ ਦੋ ਵੱਡੇ ਵਿਆਹ ਹੋਰ ਕਰਵਾ ਰਿਹਾ ਹੈ। ਇਸ ‘ਚ ਪਹਿਲਾ ਹੈ ਪ੍ਰਿਅੰਕਾ ਤੇ ਨਿੱਕ ਦਾ ਜਦੋਂਕਿ ਦੂਜਾ ਵਿਆਹ ਫੇਮਸ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤੁਰਥ ਦਾ ਹੈ। ਦੋਵੇਂ ਇਸੇ ਸਾਲ ਦਸੰਬਰ ‘ਚ ਵਿਆਹ ਕਰ ਰਹੇ ਹਨ।
ਕਾਮੇਡੀਅਨ ਕਪਿਲ ਇਸੇ ਸਾਲ 12 ਦਸੰਬਰ ਨੂੰ ਵਿਆਹ ਕਰ ਰਹੇ ਹਨ। ਦੋਵਾਂ ਦਾ ਵਿਆਹ ਜਲੰਧਰ ਦੇ ਫਗਵਾੜਾ ‘ਚ ਧੂਮਧਾਮ ਨਾਲ ਹੋਵੇਗਾ। ਇਸ ‘ਚ ਦੋਨਾਂ ਦੇ ਕਰੀਬੀ ਸ਼ਾਮਲ ਹੋਣਗੇ। ਕਪਿਲ ਤੇ ਗਿੰਨੀ ਦਾ ਵਿਆਹ ਹਿੰਦੂ ਰੀਤਾਂ ਮੁਤਾਬਕ ਮੁਕੰਮਲ ਹੋਵੇਗਾ। ਵਿਆਹ ਤੋਂ ਪਹਿਲਾਂ ਯਾਨੀ 10 ਦਸੰਬਰ ਤੋਂ ਇਸ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ।
ਗਿੰਨੀ ਦੇ ਘਰ ਜਲੰਧਰ ‘ਚ 11 ਦਸੰਬਰ ਨੂੰ ਸੰਗੀਤ ਤੇ ਮਹਿੰਦੀ ਹੋਵੇਗੀ। ਇਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। 12 ਦਸੰਬਰ ਨੂੰ ਕਪਿਲ ਸ਼ਰਮਾ ਤੇ ਗਿੰਨੀ ਦਾ ਵਿਆਹ ਹੋ ਜਾਵੇਗਾ। ਇਸ ਤੋਂ ਬਾਅਦ 14 ਦਸੰਬਰ ਨੂੰ ਅੰਮ੍ਰਿਤਸਰ ‘ਚ ਸ਼ਾਨਦਾਰ ਰਿਸੈਪਸ਼ਨ ਹੋਣੀ ਹੈ। ਇਸ ਪਾਰਟੀ ਤੋਂ ਇਲਾਵਾ ਦੋਨਾਂ ਦੇ ਵਿਆਹ ਦੀ ਪਾਰਟੀ 24 ਦਸੰਬਰ ਨੂੰ ਮੁੰਬਈ ‘ਚ ਬਾਲੀਵੁੱਡ ਦੇ ਦੋਸਤਾਂ ਲਈ ਵੀ ਕੀਤੀ ਜਾਵੇਗੀ।