'ਦ ਕਪਿਲ ਸ਼ਰਮਾ ਸ਼ੋਅ' ਦੇ ਤੀਸਰੇ ਸੀਜ਼ਨ ਦਾ ਇੰਤਜ਼ਾਰ ਹੁਣ ਖਤਮ ਹੋਣ ਜਾ ਰਿਹਾ ਹੈ। ਪਰ ਇਸ ਵਾਰ ਫੈਨਜ਼ ਨੂੰ ਸ਼ੋਅ ਦੇਖਣ ਦਾ ਕਾਫੀ ਮਜ਼ਾ ਆਏਗਾ, ਕਿਉਂਕਿ ਕਪਿਲ ਸ਼ਰਮਾ ਆਪਣੇ ਪੁਰਾਣੇ ਦੋਸਤ ਨੂੰ ਇਸ ਸ਼ੋਅ 'ਚ ਲੈ ਕੇ ਆ ਰਹੇ ਹਨ। ਕਾਫੀ ਲੋਕ ਸ਼ੋਅ ਲਈ ਸੁਨੀਲ ਗਰੋਵਰ ਦੀ ਡਿਮਾਂਡ ਕਰ ਰਹੇ ਸੀ, ਪਰ ਅਜੇ ਸੁਨੀਲ ਗਰੋਵਰ ਦਾ ਸ਼ੋਅ ਲਈ ਕੋਈ ਵੀ ਇਰਾਦਾ ਨਹੀਂ ਹੈ। ਪਰ ਸੁਦੇਸ਼ ਲਹਿਰੀ ਨੇ ਟੀਮ ਨੂੰ ਜੋਇਨ ਕਰ ਲਿਆ ਹੈ।
ਕਪਿਲ ਸ਼ਰਮਾ ਨੇ ਨਵੇਂ ਸੀਜ਼ਨ ਦਾ ਐਲਾਨ ਕਰਦੇ ਹੋਏ ਪੂਰੀ ਟੀਮ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਭਾਰਤੀ ਸਿੰਘ, ਕ੍ਰਿਸ਼ਨਾ, ਚੰਦਰ ਪ੍ਰਭਾਕਰ ਤੇ ਕੀਕੂ ਸ਼ਾਰਦਾ ਤੋਂ ਇਲਾਵਾ ਸੁਦੇਸ਼ ਲਹਿਰੀ ਵੀ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਨੇ ਇਹ ਵੀ ਲਿਖਿਆ,"ਪੁਰਾਣੇ ਚੇਹਰਿਆਂ ਦੇ ਨਾਲ ਨਵੀ ਸ਼ੁਰੂਆਤ।" ਜ਼ਾਹਿਰ ਹੈ ਕਿ ਸੁਦੇਸ਼ ਲਹਿਰੀ ਦੇ ਸ਼ੋਅ 'ਚ ਆਉਣ ਨਾਲ ਕਪਿਲ ਦੀ ਟੀਮ ਹੋਰ ਮਜਬੂਤ ਹੋ ਜਾਏਗੀ।
ਸੁਦੇਸ਼ ਲਹਿਰੀ ਵੀ ਕਾਫੀ ਮਸ਼ਹੂਰ ਕਾਮੇਡੀਅਨ ਹਨ। ਇਸ ਤੋਂ ਪਹਿਲਾ ਕਾਮੇਡੀ ਸਰਕਸ ਤੇ ਲਾਫਟਰ ਚੈਲੇਂਜ ਵਰਗੇ ਸ਼ੋਅਜ਼ 'ਚ ਕਪਿਲ ਸ਼ਰਮਾ ਤੇ ਸੁਦੇਸ਼ ਲਹਿਰੀ ਨਜ਼ਰ ਆ ਚੁਕੇ ਹਨ। ਪਰ ਕਪਿਲ ਦੇ ਸ਼ੋਅ 'ਚ ਸੁਦੇਸ਼ ਲਹਿਰੀ ਪਹਿਲੀ ਵਾਰ ਡੈਬਿਊ ਕਰਨਗੇ। ਸ਼ੋਅ ਦੇ ਹੋਸਟ ਕਪਿਲ ਸ਼ਰਮਾ ਦੀ ਪੈਟਰਨਟੀ ਛੁੱਟੀ ਦੇ ਕਾਰਨ, ਕਪਿਲ ਸ਼ਰਮਾ ਸ਼ੋਅ ਬ੍ਰੇਕ 'ਤੇ ਸੀ। ਇਸ ਸਾਲ ਦੇ ਸ਼ੁਰੂ ਵਿਚ ਕਾਮੇਡੀਅਨ ਦੀ ਪਤਨੀ ਗਿੰਨੀ ਚਤਰਥ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ ਸੀ।