ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਅਰਬਾਜ਼ ਖ਼ਾਨ ਦੇ ਟੌਕ ਸ਼ੋਅ ‘ਕਵਿਕ ਹੀਲ ਪਿੰਚ ਬਾਈ ਅਰਬਾਜ਼ ਖ਼ਾਨ’ ‘ਚ ਵੱਡਾ ਖੁਲਾਸਾ ਕੀਤਾ ਹੈ। ਸ਼ੋਅ ਨੂੰ ਲੈ ਕੇ 43 ਸੈਕਿੰਡ ਦਾ ਪ੍ਰੋਮੋ ਜਾਰੀ ਕੀਤਾ ਗਿਆ ਹੈ। ਇਸ ‘ਚ ਅਰਬਾਜ਼ ਖ਼ਾਨ, ਕਪਿਲ ਸ਼ਰਮਾ ਤੋਂ ਸੋਸ਼ਲ ਮੀਡੀਆ ‘ਤੇ ਟ੍ਰੋਲ ਬਾਰੇ ‘ਚ ਸਵਾਲ ਪੁੱਛਦੇ ਹਨ।
ਕਪਿਲ ਸ਼ਰਮਾ ਨੇ ਬੀਐਮਸੀ ਦੀ ਰਿਸ਼ਵਤਖੋਰੀ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਟਵੀਟ ਕੀਤਾ ਸੀ। ਸਵੇਰ ਦੇ ਪੰਜ ਵਜੇ ਕੀਤੇ ਗਏ ਟਵੀਟ ‘ਚ ਕਪਿਲ ਨੇ ਪੀਐਮ ਦੇ ਚੰਗੇ ਦਿਨ ਤੇ ਕਰਪਸ਼ਨ ‘ਤੇ ਜ਼ੀਰੋ ਟੌਲਰੈਂਸ ਨੀਤੀ ‘ਤੇ ਸਵਾਲ ਚੁੱਕੇ ਸੀ। ਇਸ ਤੋਂ ਪਹਿਲਾਂ ‘ਕੌਫ਼ੀ ਵਿਦ ਕਰਨ’ ‘ਚ ਵੀ ਇਸ ਟਵੀਟ ‘ਤੇ ਚੁਟਕੀ ਲਈ ਸੀ। ਉਦੋਂ ਕਪਿਲ ਨੇ ਕਿਹਾ ਸੀ ਕਿ ‘ਡੌਂਟ ਡ੍ਰਿੰਕ ਐਂਡ ਟਵੀਟ।”
ਸੋਸ਼ਲ ਮੀਡੀਆ ਟ੍ਰੋਲਸ ਤੇ ਸਟਾਰਸ ‘ਤੇ ਟਿਪੱਣੀ ਕਰਨ ‘ਤੇ ਕਪਿਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਨਹੀ ਕਰਨਾ ਚਾਹੀਦਾ ਕਿਉਂਕਿ ਉਹ ਸਟਾਰਸ ਨੂੰ ਪਰਸਨਲੀ ਨਹੀਂ ਜਾਣਦੇ। ਇਸ ਤੋਂ ਇਲਾਵਾ ਕਪਿਲ ਨੇ ਮਜ਼ਾਕੀਆ ਅੰਦਾਜ਼ ‘ਚ ਕਿਹਾ ਕਿ ਜਦੋਂ ਵੀ ਅਣਚਾਹੇ ਕਾਲ ਆਉਂਦੇ ਹਨ ਤਾਂ ਉਹ ਆਪਣੀ ਪਤਨੀ ਨੂੰ ਫੋਨ ਅਟੈਂਡ ਕਰਨ ਨੂੰ ਕਹਿ ਦਿੰਦੇ ਹਨ।