ਹੁਣ ਇੱਕ ਵਾਰ ਫੇਰ ਕਪਿਲ ਵਿਆਹ ਦੀ ਖੁਸ਼ੀ ‘ਚ ਇੱਕ ਗ੍ਰੈਂਡ ਪਾਰਟੀ ਦੇਣ ਵਾਲੇ ਹਨ। ਜੋ ਇਨ੍ਹਾਂ ਦੇ ਵਿਆਹ ਦੀ ਤੀਜੀ ਪਾਰਟੀ ਹੋਵੇਗੀ। ਖਾਸ ਗੱਲ ਹੈ ਕਿ ਇਸ ਵਾਰ ਪਾਰਟੀ ਦਿੱਲੀ ‘ਚ ਹੋ ਰਹੀ ਹੈ ਜਿਸ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਸ਼ਿਰਕਤ ਕਰਨਗੇ।
ਦੋਵਾਂ ਦੀ ਰਿਸੈਪਸ਼ਨ ਦਾ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਪਾਰਟੀ ਕਲ੍ਹ ਯਾਨੀ 2 ਫਰਵਰੀ ਨੂੰ ਦਿੱਲੀ ‘ਚ ਹੈ ਜਿਸ ‘ਚ ਨੇਤਾ ਤੇ ਬਿਜਨਸਮੈਨ ਸ਼ਾਮਲ ਹੋਣਗੇ। ਹਾਲ ਹੀ ‘ਚ ਕਪਿਲ ਅਤੇ ਨਰੇਂਦਰ ਮੋਦੀ ਦੀ ਮੁਲਾਕਾਤ ਵੀ ਹੋਈ ਸੀ ਜਿਸ ਦੀ ਤਸਵੀਰ ਕਪਿਲ ਨੇ ਸ਼ੈਅਰ ਕਰ ਮੋਦੀ ਦੀ ਤਾਰੀਫ ਕੀਤੀ ਸੀ। ਦਿੱਲੀ ‘ਚ ਪਾਰਟੀ ਰਾਤ 8 ਵਜੇ ਸ਼ੁਰੂ ਹੋ ਰਹੀ ਹੈ।