Kapil Sharma News : ਆਪਣੀ ਸ਼ਾਨਦਾਰ ਕਾਮੇਡੀ ਨਾਲ ਹਰ ਘਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਦੇ ਲੱਖਾਂ ਪ੍ਰਸ਼ੰਸਕ ਹਨ। ਕਪਿਲ ਸ਼ਰਮਾ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਪਸੰਦ ਕਰਦਾ ਹੈ। ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਕਪਿਲ ਦੇ ਸ਼ੁਰੂਆਤੀ ਦਿਨ ਸੰਘਰਸ਼ ਨਾਲ ਭਰੇ ਰਹੇ, ਉਨ੍ਹਾਂ ਨੇ ਹਮੇਸ਼ਾ ਆਪਣੇ ਕੰਮ ਲਈ ਬਹੁਤ ਮਿਹਨਤ ਕੀਤੀ।


ਇਹ ਵੀ ਪੜ੍ਹੋ: ਟੀਵੀ ਅਦਾਕਾਰਾ ਹਿਨਾ ਖਾਨ ਦੀ ਸਿਹਤ ਵਿਗੜੀ, ਹਸਪਤਾਲ ਹੋਈ ਭਰਤੀ, ਅਭਿਨੇਤਰੀ ਨੇ ਖੁਦ ਦੱਸਿਆ ਕਿਵੇਂ ਹੈ ਹੁਣ ਸਿਹਤ?


ਜਦੋਂ ਕਪਿਲ ਸ਼ਰਮਾ ਦਿਨ-ਰਾਤ ਸ਼ਰਾਬ ਪੀਣ ਲੱਗ ਪਏ
ਇੱਕ ਸਮਾਂ ਸੀ ਜਦੋਂ ਕਪਿਲ ਸ਼ਰਮਾ ਨੂੰ ਦਿਨ-ਰਾਤ ਸ਼ਰਾਬ ਪੀਣ ਦੀ ਆਦਤ ਪੈ ਗਈ ਸੀ। ਜਿਸ ਕਾਰਨ ਕਪਿਲ ਜ਼ਿਆਦਾਤਰ ਸਮੇਂ ਸ਼ਰਾਬ ਦੇ ਨਸ਼ੇ 'ਚ ਟੱਲੀ ਰਹਿੰਦੇ ਸਨ। ਹਾਲਾਂਕਿ ਮਾਂ ਦੇ ਕਹਿਣ 'ਤੇ ਉਸ ਨੇ ਇਸ ਆਦਤ ਤੋਂ ਛੁਟਕਾਰਾ ਪਾ ਲਿਆ। ਕਪਿਲ ਸ਼ਰਮਾ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਇਕ ਸਮੇਂ 'ਚ ਉਹ ਸ਼ਰਾਬ ਦੇ ਇੰਨੇ ਆਦੀ ਸਨ ਕਿ ਉਹ ਸ਼ਰਾਬ ਪੀ ਕੇ ਸੈੱਟ 'ਤੇ ਜਾਂਦੇ ਸਨ, ਪਰ ਕਈ ਦਿਨਾਂ ਬਾਅਦ ਉਨ੍ਹਾਂ ਨੂੰ ਇਹ ਗੱਲ ਸਮਝ ਆਈ।









ਕਾਮੇਡੀਅਨ ਨੇ ਇੰਟਰਵਿਊ 'ਚ ਦੱਸਿਆ ਸ਼ਰਾਬ 'ਚ ਡੁੱਬਣ ਦਾ ਅਸਲ ਕਾਰਨ
ਇਸ ਤੋਂ ਇਲਾਵਾ ਕਪਿਲ ਸ਼ਰਮਾ ਨੇ ਡਿਪ੍ਰੈਸ਼ਨ ਬਾਰੇ ਖੁਲਾਸਾ ਕੀਤਾ ਸੀ ਕਿ ਉਹ 2 ਸਾਲਾਂ ਤੋਂ ਗੰਭੀਰ ਡਿਪ੍ਰੈਸ਼ਨ 'ਚ ਸੀ, ਜਿਸ ਕਾਰਨ ਉਨ੍ਹਾਂ ਨੇ ਕਈ ਵਾਰ ਆਪਣੇ ਇਵੈਂਟਸ ਕੈਂਸਲ ਕੀਤੇ, ਜਿਸ ਕਾਰਨ ਉਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਹੋਇਆ।


ਸਾਲ 2017 'ਚ ਕਪਿਲ ਸ਼ਰਮਾ ਦੀ ਫਿਲਮ 'ਫਿਰੰਗੀ' ਰਿਲੀਜ਼ ਹੋਈ ਸੀ, ਜਿਸ ਲਈ ਉਹ ਅਮਿਤਾਭ ਬੱਚਨ ਨਾਲ ਡਬ ਕਰਨ ਜਾ ਰਹੇ ਸਨ। ਕਪਿਲ ਨੇ ਦੱਸਿਆ, 'ਬੱਚਨ ਸਾਹਿਬ ਨੇ ਕਿਹਾ ਕਿ ਉਹ ਸਵੇਰੇ ਆ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਮੇਰੀ ਫਿਲਮ ਲਈ ਵਾਇਸ ਆਵਰ ਕਰਨਾ ਸੀ। ਉਨ੍ਹਾਂ ਦਾ ਸਵਾਗਤ ਕਰਨਾ ਮੇਰਾ ਫਰਜ਼ ਸੀ, ਪਰ ਮੈਂ ਘਰ ਛੱਡਣ ਦੇ ਯੋਗ ਨਹੀਂ ਸੀ।


ਇਕ ਇਵੈਂਟ ਦੌਰਾਨ ਕਪਿਲ ਆਪਣੀ ਕਹਾਣੀ ਸ਼ੇਅਰ ਕਰਦੇ ਹੋਏ ਭਾਵੁਕ ਹੋ ਗਏ। ਕਪਿਲ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਸ਼ਰਾਬ ਦੀ ਆਦਤ ਲੱਗ ਗਈ। ਉਸ ਨੂੰ ਆਪਣੀ ਮਾਂ ਨੂੰ ਰੋਂਦੇ ਦੇਖ ਕੇ ਯਾਦ ਆਇਆ। ਉਦੋਂ ਹੀ ਉਸਨੇ ਇਸ ਆਦਤ ਨੂੰ ਛੱਡਣ ਦਾ ਫੈਸਲਾ ਕੀਤਾ।


ਇਹ ਵੀ ਪੜ੍ਹੋ: ਅੰਕਿਤਾ ਲੋਖੰਡੇ ਦੇ ਸਪੋਰਟ 'ਚ ਉੱਤਰੇ ਸਲਮਾਨ ਖਾਨ, ਪਤੀ ਵਿੱਕੀ ਜੈਨ ਦੀ ਰੱਜ ਕੇ ਲਾਈ ਕਲਾਸ, ਦੇਖੋ ਇਹ ਵੀਡੀਓ