Bigg Boss 11 Fame Hina Khan: ਅਭਿਨੇਤਰੀ ਹਿਨਾ ਖਾਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਹਿਨਾ ਖਾਨ ਜਲਦ ਹੀ ਪੰਜਾਬੀ ਫਿਲਮਾਂ 'ਚ ਐਂਟਰੀ ਕਰਨ ਜਾ ਰਹੀ ਹੈ। ਉਹ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਗਿੱਪੀ ਗਰੇਵਾਲ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਦਰਮਿਆਨ ਅਦਾਕਾਰਾ ਨੂੰ ਲੈਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੁਝ ਦਿਨਾਂ ਤੋਂ ਹਿਨਾ ਠੀਕ ਨਹੀਂ ਸੀ ਅਤੇ ਹਸਪਤਾਲ 'ਚ ਭਰਤੀ ਸੀ। ਹਿਨਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਪਰੇਸ਼ਾਨ ਹਨ। ਹੁਣ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੱਤਾ ਹੈ।
ਬਿੱਗ ਬੌਸ 11 ਫੇਮ ਹਿਨਾ ਖਾਨ ਹਸਪਤਾਲ 'ਚ ਭਰਤੀ
ਕਸੌਟੀ ਜ਼ਿੰਦਗੀ ਕੀ ਫੇਮ ਅਦਾਕਾਰਾ ਹਿਨਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਸਟੋਰੀ ਪੋਸਟ ਕੀਤੀ ਹੈ ਜਿਸ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਉਸਨੇ ਆਪਣੇ ਖੱਬੇ ਹੱਥ 'ਤੇ ਹਸਪਤਾਲ ਦੇ ਕੱਪੜੇ ਅਤੇ ਟੇਪ ਪਾ ਕੇ ਇੱਕ ਸੈਲਫੀ ਪੋਸਟ ਕੀਤੀ। ਇਸ ਸੈਲਫੀ ਵਿੱਚ ਹਿਨਾ ਪਾਉਟ ਕਰਦੀ ਨਜ਼ਰ ਆ ਰਹੀ ਹੈ ਅਤੇ ਅਦਾਕਾਰਾ ਨੇ ਫੋਟੋ ਦਾ ਕੈਪਸ਼ਨ ਦਿੱਤਾ ਹੈ, "ਪਿਆਰ ਫੈਲਾਓ..."
ਅਦਾਕਾਰਾ ਨੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈਲਥ ਅਪਡੇਟ
ਉਸ ਨੇ ਇੱਕ ਵੱਡੀ ਮੁਸਕਰਾਹਟ ਵਾਲੀ ਇਮੋਜੀ ਨਾਲ ਇਹ ਵੀ ਲਿਖਿਆ, 'ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਹੋ ਤੇ ਕਿਸ ਹਾਲਾਤ ;ਚ ਹੋ, ਜੇ ਤੁਹਾਨੂੰ ਕੋਈ ਸ਼ੀਸ਼ਾ ਮਿਲ ਜਾਵੇ ਤਾਂ ਮਿਰਰ ਸੈਲਫੀ ਲੈਣਾ ਨਾ ਭੁੱਲੋ।' ਹਾਲਾਂਕਿ ਅਭਿਨੇਤਰੀ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਿਉਂ ਹੋਣਾ ਪਿਆ। ਪਰ ਉਸ ਦੀ ਇੰਸਟਾ ਸਟੋਰੀ ਨੂੰ ਦੇਖ ਕੇ ਹਿਨਾ ਖਾਨ ਦੇ ਪ੍ਰਸ਼ੰਸਕ ਉਸ ਲਈ ਦੁਆਵਾਂ ਕਰ ਰਹੇ ਹਨ।