Kapil Sharma Proposed Ginni Chatrath : ਕਾਮੇਡੀਅਨ ਕਪਿਲ ਸ਼ਰਮਾ ਬਹੁਤ ਜਲਦੀ OTT ਪਲੇਟਫਾਰਮ Netflix 'ਤੇ ਡੈਬਿਊ ਕਰਨ ਜਾ ਰਹੇ ਹਨ। ਕਪਿਲ ਦਾ ਇਹ ਸ਼ੋਅ 28 ਜਨਵਰੀ ਨੂੰ ਰਿਲੀਜ਼ ਹੋ ਰਿਹਾ ਹੈ, ਜਿਸ ਦਾ ਨਾਂ ਹੈ 'I’m Not Done Yet'. । ਇਸ ਸ਼ੋਅ 'ਚ ਕਪਿਲ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਮਜ਼ਾਕੀਆ ਅਤੇ ਅਣਸੁਣੀਆਂ ਗੱਲਾਂ ਦੱਸਣ ਜਾ ਰਹੇ ਹਨ, ਜੋ ਉਨ੍ਹਾਂ ਦੇ ਕਿਸੇ ਵੀ ਪ੍ਰਸ਼ੰਸਕ ਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ।
ਸੋਸ਼ਲ ਮੀਡੀਆ 'ਤੇ ਸ਼ੋਅ ਨੂੰ ਲੈ ਕੇ ਕਾਫੀ ਚਰਚਾ ਹੈ। ਨੈੱਟਫਲਿਕਸ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੋਅ ਦੇ ਛੋਟੇ ਪ੍ਰੋਮੋ ਵੀ ਜਾਰੀ ਕੀਤੇ ਜਾ ਰਹੇ ਹਨ, ਜੋ ਕਿ ਕਾਫੀ ਮਜ਼ਾਕੀਆ ਹਨ। ਹੁਣ ਨੈੱਟਫਲਿਕਸ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਨਵਾਂ ਪ੍ਰੋਮੋ ਜਾਰੀ ਕੀਤਾ ਹੈ ,ਜਿਸ ਵਿੱਚ ਕਪਿਲ ਇਹ ਦੱਸਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਸਨੇ ਪਤਨੀ ਗਿੰਨੀ ਨੂੰ ਕਿਵੇਂ ਪ੍ਰਪੋਜ਼ ਕੀਤਾ ਸੀ।
ਸ਼ਰਾਬ ਦੇ ਨਸ਼ੇ 'ਚ ਧੁੱਤ ਸੀ ਕਪਿਲ
ਵੀਡੀਓ 'ਚ ਕਪਿਲ ਕਹਿ ਰਹੇ ਹਨ, 'ਜਦੋਂ ਅਸੀਂ ਇਕੱਠੇ ਥੀਏਟਰ ਕਰਦੇ ਸੀ ਤਾਂ ਇਹ ਮੇਰੀ ਪਸੰਦੀਦਾ ਅਭਿਨੇਤਰੀ ਸੀ, ਇਸ ਲਈ ਮੈਂ ਕਈ ਚੀਜ਼ਾਂ 'ਚ ਉਨ੍ਹਾਂ ਦੀ ਡਿਊਟੀ ਲਗਾ ਦਿੰਦਾ ਸੀ। ਉਹ ਮੈਨੂੰ ਫ਼ੋਨ ਕਰਦੀ ਸੀ ਅਤੇ ਦੱਸਦੀ ਸੀ ਕਿ ਅੱਜ ਇਹ ਵਾਪਰਿਆ, ਅੱਜ ਉਹ ਵਾਪਰਿਆ। ਇੱਕ ਦਿਨ ਉਸਨੇ ਮੈਨੂੰ ਫ਼ੋਨ ਕੀਤਾ ਅਤੇ ਮੈਂ ਸ਼ਰਾਬ ਪੀ ਰੱਖੀ ਸੀ। ਮੈਂ ਫੋਨ ਚੁੱਕਦੇ ਹੀ ਪੁੱਛਿਆ, ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ, ਇਹ ਸੁਣ ਕੇ ਉਹ ਕੰਬ ਗਈ ਕਿ ਇਸ ਆਦਮੀ ਦੀ ਇੰਨੀ ਹਿੰਮਤ ਕਿਵੇਂ ਆ ਗਈ, ਹੋਰ ਮਜ਼ਾਕ ਕਰਦੇ ਹੋਏ ਕਪਿਲ ਨੇ ਕਿਹਾ, 'ਸ਼ੁਕਰ ਹੈ ਮੈਂ ਉਸ ਦਿਨ ਹੋਰ ਕੁਝ ਨਹੀਂ ਪੀ ਰੱਖਿਆ ਸੀ, ਨਹੀਂ ਤਾਂ ਸ਼ਾਇਦ ਮੇਰਾ ਸਵਾਲ ਹੀ ਕੁਝ ਹੋਰ ਹੁੰਦਾ, ਮੈਂ ਪੁੱਛਦਾ 'ਗਿੰਨੀ ਤੇਰੇ ਪਾਪਾ ਨੂੰ ਡਰਾਈਵਰ ਚਾਹੀਦਾ।
ਗਿੰਨੀ ਨੇ ਕਿਉਂ ਕੀਤਾ ਕਪਿਲ ਨਾਲ ਵਿਆਹ?
ਪ੍ਰੋਮੋ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਕਪਿਲ ਗਿੰਨੀ ਨੂੰ ਪੁੱਛਦੇ ਹਨ ਕਿ ਤੁਸੀਂ ਇੱਕ ਚੰਗੇ ਘਰ ਤੋਂ, ਵੱਡੇ ਘਰ ਤੋਂ, ਪੈਸੇ ਵਾਲੇ ਘਰ ਤੋਂ ਹੋ ਤਾਂ ਤੁਸੀਂ ਸਕੂਟਰ ਵਾਲੇ ਮੁੰਡੇ ਨਾਲ ਪਿਆਰ ਕਰਨ ਬਾਰੇ ਕੀ ਸੋਚਿਆ ਸੀ। ਕਪਿਲ ਦੀ ਗੱਲ 'ਤੇ ਗਿੰਨੀ ਮਜ਼ਾਕੀਆ ਜਵਾਬ ਦਿੰਦੀ ਹੈ ਅਤੇ ਕਹਿੰਦੀ ਹੈ, 'ਮੈਂ ਸੋਚਿਆ ਕਿ ਪੈਸੇ ਵਾਲੇ ਨੂੰ ਹਰ ਕੋਈ ਪਿਆਰ ਕਰਦਾ ਹੈ, ਮੈਂ ਇਸ ਗਰੀਬ ਦਾ ਭਲਾ ਕਰਦੂ।