ਚੰਡੀਗੜ੍ਹ: 2017 ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਇਸ ਵਾਰ ਗਲਤੀ ਨਾ ਕਰਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਮੁੱਖ ਮੰਤਰੀ ਚਿਹਰੇ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਚੁਣਿਆ ਗਿਆ ਹੈ। ਪੰਜਾਬ ਦੌਰੇ 'ਤੇ ਆਏ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ ਹੈ। 



ਇਸ ਐਲਾਨ ਤੋਂ ਬਾਅਦ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਸੱਤਾ ਸਾਡੇ ਹੱਥਾਂ ਵਿੱਚ ਆਵੇਗੀ ਤਾਂ ਅਸੀਂ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਫੈਸਲਾ ਲਵਾਂਗੇ। ਅਸੀਂ ਕਿਸੇ ਲਾਲਚ ਜਾਂ ਦਬਾਅ ਹੇਠ ਨਹੀਂ ਆਵਾਂਗੇ। ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਨੇ ਵੱਡੀ ਜਿੰਮੇਵਾਰੀ ਦਿੱਤੀ ਹੈ। ਲੋਕਾਂ ਨੇ ਭਰੋਸਾ ਕੀਤਾ ਹੈ। ਦੁੱਗਣੇ ਉਤਸਾਹ ਨਾਲ ਕੰਮ ਕਰਾਂਗਾ। ਗਰੀਬਾਂ ਦੇ ਹੱਕ 'ਚ ਕਲਮ ਚਲਾਵਾਂਗਾ, ਕਿਸੇ ਚੇਲੇ ਲਈ ਨਹੀਂ। 


ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲੀ ਜਿੰਮੇਵਾਰੀ ਸਰਕਾਰ ਬਣਾਉਣ ਦੀ ਹੈ। ਇਸ ਦੇ ਬਾਅਦ ਨੌਜਵਾਨਾਂ ਨੂੰ ਨੌਕਰੀ ਦੇਣੀ ਹੈ। ਪੰਜਾਬ ਨੂੰ ਪੰਜਾਬ ਬਣਾਉਣਾ ਹੈ, ਲੰਦਨ-ਕੈਲੇਫੋਰਨੀਆ ਦੇ ਸੁਪਨੇ ਬਹੁਤ ਦੇਖ ਲਏ। 


ਇਹ ਵੀ ਪੜ੍ਹੋ: AAP Punjab CM Face: ਭਗਵੰਤ ਮਾਨ ਨੂੰ CM ਚਿਹਰਾ ਐਲਾਨੇ ਜਾਣ 'ਤੇ ਭਾਵੁਕ ਹੋਈ ਮਾਂ, ਲੋਕਾਂ ਨੂੰ ਕੀਤੀ ਇਹ ਅਪੀਲ



ਕੌਣ ਹਨ ਭਗਵੰਤ ਮਾਨ- 
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਪੰਜਾਬ 'ਚ ਸਭ ਤੋਂ ਵੱਡਾ ਚਿਹਰਾ ਹਨ। ਸੰਗਰੂਰ ਤੋਂ ਦੋ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ। ਆਪਣੀ ਸ਼ੈਲੀ ਕਾਰਨ ਉਹ ਮਾਲਵਾ ਖੇਤਰ ਸਮੇਤ ਪੂਰੇ ਪੰਜਾਬ ਵਿੱਚ ਲੋਕਪ੍ਰਿਅ ਹਨ। ਮਾਨ ਜੱਟ ਸਿੱਖ ਭਾਈਚਾਰੇ ਚੋਂ ਆਉਂਦੇ ਹਨ ਜਿਹਨਾਂ ਦਾ ਪੰਜਾਬ 'ਚ ਦਬਦਬਾ ਹੈ। ਮਾਨ ਦਾ ਸਾਫ ਅਕਸ ਅਤੇ ਬੋਲਣ ਦੀ ਸ਼ੈਲੀ ਹੀ ਉਹਨਾਂ ਦੀ ਤਾਕਤ ਹੈ। ਹਾਲਾਂਕਿ, ਆਲੋਚਕ ਉਹਨਾਂ ਨੂੰ ਭੋਲੇ-ਭਾਲੇ ਕਹਿੰਦੇ ਹਨ ਅਤੇ ਉਹਨਾਂ 'ਤੇ ਸ਼ਰਾਬ ਦੀ ਲਤ ਦਾ ਵੀ ਦੋਸ਼ ਲਗਾਉਂਦੇ ਹਨ।


ਪਾਰਟੀ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਚਲਾਈ ਮੁਹਿੰਮ ਜਨਤਾ ਚੁਣੇਗੀ ਸੀਐੱਮ 'ਚ ਪਾਰਟੀ ਨੂੰ 21 ਲੱਖ 59 ਹਜ਼ਾਰ ਲੋਕਾਂ ਨੇ ਵੋਟ ਕੀਤਾ ਜਿਸ 'ਚ 93.3 ਫੀਸਦੀ ਲੋਕਾਂ ਨੇ ਭਗਵੰਤ ਮਾਨ ਨੂੰ ਸੀਐਮ ਦੇ ਤੌਰ 'ਤੇ ਚੁਣਿਆ। ‘ਆਪ’ ਪੰਜਾਬ 'ਚ ਚੋਣ ਲੜ ਰਹੀਆਂ ਵੱਡੀਆਂ ਪਾਰਟੀਆਂ ਵਿੱਚੋਂ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਐਲਾਨ ਕੀਤਾ ਹੈ। ਪੰਜਾਬ ਦੀ 117 ਮੈਂਬਰੀ ਵਿਧਾਨ ਸਭਾ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904