ਮੁੰਬਈ: ਫੇਮਸ ਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ ਜਲਦੀ ਹੀ ਪਹਿਲੀ ਵਾਰ ਪਾਪਾ ਬਣਨ ਵਾਲੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਜਲਦੀ ਹੀ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ‘ਚ ਨਵੇਂ ਮੈਂਬਰ ਦੇ ਸਵਾਗਤ ਲਈ ਉਹ ਕਾਫੀ ਉਤਸ਼ਾਹਿਤ ਹਨ। ਕਪਿਲ ਦਾ ਵਿਆਹ ਪਿਛਲੇ ਸਾਲ ਦਸੰਬਰ ਮਹੀਨੇ ‘ਚ ਗਿੰਨੀ ਚਤਰਥ ਨਾਲ ਹੋਇਆ ਸੀ। ਗਿੰਨੀ ਕਾਫੀ ਲੰਬੇ ਸਮੇਂ ਤੋਂ ਕਪਿਲ ਦੀ ਗਰਲਫਰੈਂਡ ਰਹੀ ਹੈ।

ਇੱਕ ਅੰਗਰੇਜ਼ੀ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਕਪਿਲ ਸ਼ਰਮਾ ਨੇ ਆਪਣੇ ਘਰ ਆਉਣ ਵਾਲੇ ਮਹਿਮਾਨ ਨੂੰ ਲੈ ਕੇ ਹੋ ਰਹੀਆਂ ਤਿਆਰੀਆਂ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ, “ਸੱਚ ਕਹਾਂ ਤਾਂ ਮੈਨੂੰ ਕੁਝ ਨਹੀਂ ਪਤਾ ਕਿ ਮੈਂ ਕਿਵੇਂ ਤੇ ਕੀ ਤਿਆਰੀਆਂ ਕਰਾਂ। ਮੈਨੂੰ ਇਸ ਬਾਰੇ ਕੁਝ ਵੀ ਤਜ਼ਰਬਾ ਨਹੀਂ ਹੈ। ਮੇਰਾ ਪਰਿਵਾਰ ਆਉਣ ਵਾਲੇ ਨਵੇਂ ਮਹਿਮਾਨ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ।”



ਉਸ ਨੇ ਅੱਗੇ ਕਿਹਾ, “ਅਸੀਂ ਪਰਿਵਾਰ ‘ਚ ਨਵੇਂ ਮੈਂਬਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਮੈਂ ਤੇ ਮੇਰੀ ਪਤਨੀ ਮਿਲ ਕੇ ਆਉਣ ਵਾਲੇ ਮਹਿਮਾਨ ਲਈ ਕਈ ਚੀਜ਼ਾਂ ਖਰੀਦ ਰਹੇ ਹਾਂ। ਸਾਨੂੰ ਇਹ ਨਹੀਂ ਪਤਾ ਕਿ ਆਉਣ ਵਾਲਾ ਮਹਿਮਾਨ ਮੁੰਡਾ ਹੈ ਜਾਂ ਕੁੜੀ। ਇਸ ਲਈ ਅਸੀਂ ਆਮ ਦਿੱਖਣ ਵਾਲੀਆਂ ਚੀਜ਼ਾਂ ਹੀ ਖਰੀਦ ਰਹੇ ਹਾਂ।” ਅੱਗੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲਈ ਇਹ ਸਭ ਤੋਂ ਜ਼ਿਆਦਾ ਖੁਸ਼ੀ ਵਾਲਾ ਦੌਰ ਹੈ।