ਮੁੰਬਈ: ਦੁਨੀਆ ਭਰ ਦੇ ਲੋਕਾਂ ਨੂੰ ਹਸਾਉਣ ਵਾਲੇ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਤਾਜ਼ਾ ਟੀਆਰਪੀ ਰੇਟਿੰਗ ਵਿੱਚ ਕਪਿਲ ਟੌਪ 5 ਤੋਂ ਵੀ ਬਾਹਰ ਹੋ ਗਿਆ ਹੈ। ਬ੍ਰੌਡਕਾਸਟ ਰਿਸਰਚ ਔਡੀਐਂਸ ਕੌਂਸਲ (ਬੀਏਆਰਸੀ) ਨੇ ਸਾਲ 2019 ਦੇ 10ਵੇਂ ਹਫ਼ਤੇ ਦੀ ਰੇਟਿੰਗ ਜਾਰੀ ਕੀਤੀ ਹੈ। ਇਸ ਵਿੱਚ ਕਪਿਲ ਦਾ ਸ਼ੋਅ 2.0 ਰੇਟਿੰਗ ਨਾਲ ਟੌਪ 5 ਵਿੱਚੋਂ ਬਾਹਰ ਹੋ ਕੇ 6ਵੇਂ ਸਥਾਨ ’ਤੇ ਲੁੜਕ ਗਿਆ ਹੈ।

ਇਸ ਤੋਂ ਪਹਿਲਾਂ ਅੱਠਵੇਂ ਹਫ਼ਤੇ ਵਿੱਚ ਕਪਿਲ ਦਾ ਸ਼ੋਅ ਦੂਜੇ ਨੰਬਰ ’ਤੇ ਪੁੱਜ ਗਿਆ ਸੀ ਪਰ ਉਸ ਤੋਂ ਅਗਲੇ 9ਵੇਂ ਹਫ਼ਤੇ ਦੀ ਰੇਟਿੰਗ ਵਿੱਚ ਚੌਥੇ ਸਥਾਨ ’ਤੇ ਆ ਗਿਆ ਸੀ ਪਰ ਇਸ ਵਾਰ ਤਾਂ ਕਪਿਲ ਨੂੰ ਵੱਡਾ ਨਕਸਾਨ ਹੋਇਆ ਹੈ। ਕਪਿਲ ਦੇ ਸ਼ੋਅ ਵਿੱਚੋਂ ਨਵਜੋਤ ਸਿੱਧੂ ਦਾ ਜਾਣਾ ਤੇ ਉਨ੍ਹਾਂ ਦੀ ਥਾਂ ਅਰਚਨਾ ਪੂਰਨ ਸਿੰਘ ਨੂੰ ਲੈ ਕੇ ਆਉਣਾ ਇਸ ਦਾ ਵੱਡਾ ਕਾਰਨ ਸਮਝਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ੋਅ ਵਿੱਚ ਵੱਡੇ ਸਿਤਾਰਿਆਂ ਨੂੰ ਨਾ ਲੈ ਕੇ ਆਉਣਾ ਵੀ ਸ਼ੋਅ ਦੀ ਲੋਕਪ੍ਰਿਅਤਾ ਘਟਣ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਰੋਹਿਤ ਸ਼ੈਟੀ ਦੇ ਸ਼ੋਅ ‘ਖ਼ਤਰੋਂ ਕੇ ਖਿਲਾੜੀ ਸੀਜ਼ਨ 9’ ਨੇ ਬਾਜ਼ੀ ਮਾਰ ਲਈ ਹੈ। ਇਹ ਸ਼ੋਅ ਜਦੋਂ ਦਾ ਸ਼ੁਰੂ ਹੋਇਆ ਹੈ, ਉਦੋਂ ਦਾ ਹੀ ਲਗਾਤਾਰ ਨੰਬਰ ਵਨ ਜਾ ਰਿਹਾ ਰਿਹਾ ਹੈ। ਇਸ ਤੋਂ ਬਾਅਦ ‘ਨਾਗਿਨ 3’ ਦਾ ਸਥਾਨ ਆਉਂਦਾ ਹੈ। ਤੀਜੇ ਨੰਬਰ ’ਤੇ ‘ਕੁੰਡਲੀ ਭਾਗਿਆ’ ਨੇ ਥਾਂ ਬਣਾਈ ਹੈ।