ਮੁੰਬਈ: ਕਪਿਲ ਸ਼ਰਮਾ ਦੀ ਕਾਬਲੀਅਤ 'ਤੇ ਕਦੇ ਕੋਈ ਸ਼ੱਕ ਨਹੀਂ ਰਿਹਾ, ਪਰ ਉਸ ਨੂੰ ਵਿਵਾਦਾਂ ਤੇ ਆਪਣੀ ਖ਼ਰਾਬ ਤਬੀਅਤ ਕਰਕੇ ਕੁਝ ਨੁਕਸਾਨ ਜ਼ਰੂਰ ਚੁੱਕਣਾ ਪਿਆ। ਕੁਝ ਸਮਾਂ ਪਹਿਲਾਂ ਹੀ ਕਪਿਲ ਨੇ ਟੀਵੀ ਦੀ ਦੁਨੀਆ ‘ਚ ਆਪਣੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਨਾਲ ਵਾਪਸੀ ਕੀਤੀ ਜੋ ਸ਼ੁਰੂਆਤ ‘ਚ ਟੀਆਰਪੀ ਲਿਸਟ ‘ਚ ਡਾਵਾਂਡੋਲ ਹੁੰਦਾ ਰਿਹਾ।

ਹੁਣ ਦੀ ਟੀਆਰਪੀ ਦੇਖਣ ਤੋਂ ਬਾਅਦ ਕਪਿਲ ਤੇ ਉਸ ਦੇ ਫੈਨਸ ਖੁਸ਼ੀ ਨਾਲ ਨੱਚ ਉੱਠਣਗੇ ਕਿਉਂਕਿ  ਬੀਏਆਰਸੀ ਨੇ ਸਾਲ 2019 ਦੇ 16ਵੇਂ ਹਫਤੇ ਦੀ ਰੇਟਿੰਗ ਲਿਸਟ ਜਾਰੀ ਕੀਤੀ ਹੈ। ਇਸ ‘ਚ ਪਹਿਲੇ ਨੰਬਰ ‘ਤੇ ਕਪਿਲ ਸ਼ਰਮਾ ਸ਼ੋਅ ਹੈ। ਕਪਿਲ ਨੂੰ 5940 ਇੰਪ੍ਰੈਸ਼ਨ ਮਿਲੇ ਹਨ। ਕਪਿਲ ਨੇ ਇਹ ਸ਼ਾਨਦਾਰ ਰੇਟਿੰਗ ਉਸ ਸਮੇਂ ਹਾਸਲ ਕੀਤੀ ਜਦੋਂ ਉਸ ਦੇ ਸ਼ੋਅ ‘ਚ ਵਰੁਣ ਧਵਨ, ਆਲਿਆ ਭੱਟ ਤੇ ਸੋਨਾਕਸ਼ੀ ਸਿਨ੍ਹਾ ‘ਕਲੰਕ’ ਦੀ ਪ੍ਰਮੋਸ਼ਨ ਲਈ ਆਏ ਸੀ।



ਇਸ ਦੇ ਨਾਲ ਹੀ ਏਕਤਾ ਕਪੂਰ ਦੇ ਦੋ ਸ਼ੋਅ ‘ਨਾਗੀਨ-3’ ਤੇ ‘ਕੁੰਡਲੀ ਭਾਗਿਆ’ ਨੂੰ ਇਸ ਰੇਟਿੰਗ ‘ਚ ਤਗੜਾ ਝਟਕਾ ਲੱਗਿਆ ਹੈ ਕਿਉਂਕਿ ਦੋਵੇਂ ਸ਼ੋਅ ਟੌਪ 5 ਦੀ ਲਿਸਟ ਵਿੱਚੋਂ ਬਾਹਰ ਹੋ ਗਏ ਹਨ।