ਨਵੀਂ ਦਿੱਲੀ: ਬੰਗਾਲ ਦੀ ਖਾੜੀ ‘ਚ ਉੱਠੇ ਤੂਫਾਨ ‘ਫੈਨੀ’ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਤੂਫਾਨ ਨੂੰ ਦੇਖਦੇ ਹੋਏ ਕੱਲ੍ਹ ਓਡੀਸ਼ਾ ‘ਚ ਸਾਰੇ ਸਕੂਲ ਤੇ ਕਾਲਜ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇੰਨਾ ਹੀ ਨਹੀਂ ਸੈਲਾਨੀਆਂ ਨੂੰ ਵੀ ਕੁਝ ਥਾਵਾਂ ਖਾਲੀ ਕਰਨ ਦੀ ਸਲਾਹ ਦਿੱਤੀ ਗਈ ਹੈ। ਭਾਰਤੀ ਜਲ ਸੈਨਾ ਤੇ ਐਨਡੀਆਰਐਫ ਨੂੰ ਹਾਈ ਅਲਰਟ ਤੇ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ। ਹੁਣ ਜਾਣੋ ਇਸ ਤੂਫਾਨ ਦੀ ਕੁਝ ਅਹਿਮ ਗੱਲਾਂ।
• ਤੂਫਾਨ ਦੇ ਪ੍ਰਭਾਅ ਨੂੰ ਦੇਖਦੇ ਹੋਏ 11 ਜ਼ਿਲ੍ਹਆਂ ਵਿੱਚੋਂ ਚੋਣ ਜ਼ਾਬਤਾ ਖ਼ਤਮ ਕਰ ਦਿੱਤਾ ਗਿਆ ਹੈ ਕਿਉਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਤਕ ਫੈਨੀ ਤੂਫਾਨ ਦੱਖਣੀ ਭਾਰਤ ਦੇ ਤੱਟੀ ਖੇਤਰਾਂ ਪਹੁੰਚ ਸਕਦਾ ਹੈ।
• ਤੂਫਾਨ ‘ਫੈਨੀ’ ਦੇ ਅਗਲੇ 24 ਘੰਟਿਆਂ ‘ਚ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਨਾਲ ਆਂਧਰ ਪ੍ਰਦੇਸ਼, ਪੱਛਮੀ ਬੰਗਾਲ ਤੇ ਓਡੀਸ਼ਾ ‘ਚ ਵੀਰਵਾਰ ਤਕ ਭਾਰੀ ਬਾਰਸ਼ ਹੋਵੇਗੀ। ਅਜਿਹੇ ‘ਚ ਸੜਕਾਂ, ਘਰਾਂ, ਬਿਜਲੀ ਸੰਚਾਰ ਨੂੰ ਨੁਕਾਸਨ ਆਉਣ ਦੀ ਸੰਭਾਵਨਾ ਹੈ।
• ਇਸ ਦੇ ਨਾਲ ਹੀ ਭਾਰਤੀ ਮਛੇਰਿਆਂ ਨੂੰ ਬੰਗਾਲ ਦੀ ਖਾੜੀ ਤੇ ਹਿੰਦ ਮਹਾਸਾਗਰ ਦੇ ਡੂੰਘੇ ਪਾਸੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
• ਭਾਰਤੀ ਤੱਟ ਰੱਖਿਅਕ ਤੇ ਜਲ ਸੈਨਾ ਨੂੰ ਵੀ ਰਾਹਤ ਤੇ ਬਚਾਅ ਕਾਰਜਾਂ ਲਈ ਜਹਾਜ਼ਾਂ ਤੇ ਹੈਲੀਕਾਪਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੂਬੇ ‘ਚ ਕਈ ਥਾਵਾਂ ‘ਤੇ ਸੈਨਾ ਤੇ ਹਵਾਈ ਸੈਨਾ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ।
• ਸੂਬੇ ‘ਚ ਐਨਡੀਆਰਐਫ ਨੇ ਕੁੱਲ 41 ਟੀਮਾਂ ਨੂੰ ਤਿਆਰ ਰੱਖਿਆ ਹੈ। ਇਸ ਦੀ ਇੱਕ ਟੀਮ ‘ਚ ਘੱਟੋ-ਘੱਟ 45 ਕਰਮੀ ਹੁੰਦੇ ਹਨ।
• ਫੈਨੀ ਫਿਲਹਾਲ ਦੱਖਣੀ-ਪੱਛਮੀ ‘ਚ ਤੇ ਬੰਗਾਲ ਦੀ ਖਾੜੀ ਨਾਲ ਲੱਗਦੇ ਖੇਤਰਾਂ ‘ਚ ਹੈ। ਇਹ ਮੰਗਲਵਾਰ ਸ਼ਾਮ ਤੋਂ ਕਰੀਬ 21 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉੱਤਰੀ ਪੱਛਮੀ ਇਲਾਕਿਆਂ ਵੱਲ ਵੱਧ ਰਿਹਾ ਹੈ।
• ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ‘ਚ ਕੇਂਦਰ ਸਰਕਾਰ ਨੇ ਕਿਹਾ ਕਿ ਸੂਬਿਆਂ ਨੂੰ ਰਾਹਤ ਕਾਰਜਾਂ ਲਈ ਪਹਿਲਾਂ ਹੀ 1,086 ਕਰੋੜ ਰੁਪਏ ਦੀ ਵਿੱਤੀ ਮਦਦ ਰਾਸ਼ੀ ਐਲਾਨ ਦਿੱਤੀ ਗਈ ਹੈ।
• ਮੌਸਮ ਵਿਭਾਗ ਸਾਰੇ ਸਬੰਧੀ ਸੂਬਿਆਂ ਦੀ ਤਾਜ਼ਾ ਭਵਿੱਖਵਾਣੀਆਂ ਦੇ ਨਾਲ ਤਿੰਨ ਘੰਟੇ ‘ਚ ਬੁਲੇਟਨ ਜਾਰੀ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਲਗਾਤਾਰ ਸੂਬਾ ਸਰਕਾਰਾਂ ਤੇ ਕੇਂਦਰੀ ਏਜੰਸੀਆਂ ਦੇ ਨਾਲ ਸੰਪਰਕ ‘ਚ ਹੈ।
• ਮੌਜੂਦਾ ਸੰਕੇਤਾਂ ਮੁਤਾਬਕ ਓਡੀਸਾ ਦੇ ਗੰਜਕ, ਗਜਪਤੀ, ਖੋਰਧਾ, ਪੂਰੀ ਤੇ ਜਗਤਸਿੰਘਪੁਰ ਜ਼ਿਲ੍ਹੇ ਪੱਛਮੀ ਬੰਗਾਲ ਦੇ ਪੂਰਬੀ ਤੇ ਪੱਛਮੀ ਮੇਦਿਨੀਪੁਰ, ਦੱਖਣੀ ਤੇ ਉਤਰੀ 24 ਪਰਗਨਾ, ਹਾਵੜਾ, ਹੁਗਲੀ ਤੇ ਕਲਕਤਾ ਜ਼ਿਲ੍ਹੇ, ਆਂਧਰਾ ਪ੍ਰਦੇਸ਼ ਦੇ ਵੀ ਦੋ ਕੁ ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਹਨ।