ਮੁੰਬਈ: ਪਿਛਲੇ ਦਿਨਾਂ ਤੋਂ ਸੁਰਖੀਆਂ ਹਨ ਕਿ ਕਪਿਲ ਸ਼ਰਮਾ ਜਲਦੀ ਹੀ ਟੀਵੀ 'ਤੇ ਵਾਪਸੀ ਕਰ ਰਿਹਾ ਹੈ ਤੇ ਉਹ ਵੀ ਆਪਣੇ ‘ਦ ਕਪਿਲ ਸ਼ਰਮਾ ਸ਼ੋਅ’ ਦੇ ਦੂਜੇ ਸੀਜ਼ਨ ਨਾਲ। ਕਪਿਲ ਸ਼ਰਮਾ ਨੇ ਇਸ ਸ਼ੋਅ ਦੀ ਸ਼ੂਟਿੰਗ ਬੁੱਧਵਾਰ ਤੋਂ ਸ਼ੁਰੂ ਕਰਨ ਦਿੱਤੀ ਹੈ। ਇਸ ਦੇ ਪਹਿਲੇ ਗੈਸਟ ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਹਨ।
ਜੀ ਹਾਂ, ਕਪਿਲ ਦੇ ਸ਼ੋਅ ‘ਤੇ ਸਭ ਤੋਂ ਪਹਿਲਾ ਸਲਮਾਨ ਨਜ਼ਰ ਆਉਣਗੇ। ਸਲਮਾਨ ਹੀ ਕਪਿਲ ਦੇ ਸ਼ੋਅ ਪ੍ਰੋਡਿਊਸ ਬਣੇ ਹਨ। ਹੁਣ ਖ਼ਬਰਾਂ ਨੇ ਕਿ ਕਪਿਲ ਸ਼ਰਮਾ ਨੇ ਆਪਣੇ ਸਾਥੀਆਂ ਚੰਦਨ, ਕੀਕੂ ਸੁਮੋਨੇ ਨਾਲ ਅੱਜ ਤੋਂ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਕਪਿਲ ਨੇ ਸ਼ੋਅ ਲਈ ਪੁਰਾਣਾ ਤੜਕਾ ਬਣਾ ਕੇ ਰੱਖਿਆ ਹੋਇਆ ਹੈ ਤੇ ਨਾਲ ਹੀ ਕਾਫੀ ਕੁਝ ਨਵਾਂ ਵੀ ਦੇਖਣ ਨੂੰ ਮਿਲੇਗਾ।
ਇਸ ਤੋਂ ਇਲਾਵਾ ਜੇਕਰ ਕਪਿਲ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹ 12 ਦਸੰਬਰ ਨੂੰ ਆਪਣੀ ਖਾਸ ਦੋਸਤ ਗਿੰਨੀ ਚਤੁਰਥ ਨਾਲ ਵਿਆਹ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਅੰਮ੍ਰਿਤਸਰ ‘ਚ 14 ਦਸੰਬਰ ਨੂੰ ਗ੍ਰੈਂਡ ਰਿਸੈਪਸ਼ਨ ਹੋਣੀ ਹੈ। ਕਪਿਲ ਆਪਣੇ ਬਾਲੀਵੁੱਡ ਦੋਸਤਾਂ ਲਈ 24 ਦਸੰਬਰ ਨੂੰ ਮੁੰਬਈ ‘ਚ ਪਾਰਟੀ ਕਰਨਗੇ।