ਸ਼ਿਮਲਾ ’ਚ ਭਿਆਨਕ ਹਾਦਸਾ, ਤਿੰਨ ਮੌਤਾਂ
ਏਬੀਪੀ ਸਾਂਝਾ | 05 Dec 2018 01:25 PM (IST)
ਚੰਡੀਗੜ੍ਹ: ਸ਼ਿਮਲਾ ਦੇ ਜੁੱਬਲ ਵਿੱਚ ਭਿਆਨਕ ਕਾਰ ਹਾਦਸਾ ਵਾਪਰਿਆ। ਘਟਨਾ ਵਿੱਚ ਤਿੰਨ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਨੰਬਰ HP63-6589 ਵਿੱਚ ਤਿੰਨ ਜਣੇ ਹੀ ਸਵਾਰ ਸਨ। ਹਾਦਸੇ ਵਿੱਚ ਤਿੰਨਾਂ ਦੀ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜੁੱਬਲ ਪੁਲਿਸ ਮੌਕੇ ’ਤੇ ਪੁੱਜਣ ਲਈ ਰਵਾਨਾ ਹੋ ਚੁੱਕੀ ਹੈ। ਮਰਨ ਵਾਲੇ ਲੋਕਾਂ ਦੀ ਪਛਾਣ ਗੋਪਾਲ (ਕਾਰ ਚਾਲਕ), ਮੋਹਨ ਸਿੰਘ ਪੁੱਤਰ ਮਨੀਰਾਮ ਤੇ ਰਮੇਸ਼ ਕੁਮਾਰ ਪੁੱਤਰ ਮਾਗੂ ਰਾਮ ਵਾਸੀਆਨ ਪਿੰਡ ਸਨੋਲੀ ਨੰਦਪੁਰ ਵਜੋਂ ਹੋਈ ਹੈ।