ਕਪਿਲ ਸ਼ਰਮਾ ਨੇ ਪਤਨੀ ਗਿੰਨੀ ਨਾਲ ਕੈਨੇਡਾ ਦੀ ਸੜਕਾਂ ‘ਤੇ ਕੀਤੀ ਰੋਮਾਟਿਕ ਸੈਰ
ਏਬੀਪੀ ਸਾਂਝਾ | 08 Aug 2019 02:51 PM (IST)
ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਦੇ ਨਾਲ ਇਨ੍ਹਾਂ ਦਿਨੀਂ ਕੈਨੇਡਾ ‘ਚ ਆਪਣੇ ਬੈਬੀਮੂਨ ਵਕੈਸ਼ਨ ਨੂੰ ਏਂਜੁਆਏ ਕਰ ਰਹੇ ਹਨ। 25 ਜੁਲਾਈ ਨੂੰ ਉਹ ਕੈਨੇਡਾ ਗਏ ਹਨ ਅਤੇ ਜਲਦੀ ਭਾਰਤ ਵਾਪਸੀ ਕਰਨ ਵਾਲੇ ਹਨ।
ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਦੇ ਨਾਲ ਇਨ੍ਹਾਂ ਦਿਨੀਂ ਕੈਨੇਡਾ ‘ਚ ਆਪਣੇ ਬੈਬੀਮੂਨ ਵਕੈਸ਼ਨ ਨੂੰ ਏਂਜੁਆਏ ਕਰ ਰਹੇ ਹਨ। 25 ਜੁਲਾਈ ਨੂੰ ਉਹ ਕੈਨੇਡਾ ਗਏ ਹਨ ਅਤੇ ਜਲਦੀ ਭਾਰਤ ਵਾਪਸੀ ਕਰਨ ਵਾਲੇ ਹਨ। ਕਪਿਲ ਅਤੇ ਗਿੰਨੀ ਆਪਣੇ ਪਹਿਲੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖ਼ਬਰਾਂ ਨੇ ਦਸੰਬਰ ਤਕ ਉਨ੍ਹਾਂ ਦੇ ਘਰ ਕਿਲਕਾਰੀਆਂ ਗੁੰਜਜ਼ਗੀਆਂ। ਹਾਲ ਹੀ ‘ਚ ਕਾਮੇਡੀਅਨ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ‘ਚ ਉਹ ਬ੍ਰਿਿਟਸ਼ ਕੋਲੰਬਿਆ ਦੀ ਸੜਕਾਂ ‘ਤੇ ਘੁੰਮਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਕਪਿਲ ਨੇ ਲਿਖੀਆ, “ਤੁਸੀਂ ਅਤੇ ਮੈਂ ਇਸ ਖੂਬਸੂਰਤ ਜਹਾਂ ‘ਚ”। ਆਪਣੇ ਇਸ ਵਕੈਸ਼ਨ ਦੀ ਤਸਵੀਰਾਂ ਅਤੇ ਵੀਡੀਓ ਕਪਿਲ ਸ਼ਰਮਾ ਆਪਣੇ ਫੈਨਸ ਦੇ ਲਈ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਕਪਿਲ ਦੀ ਮੁਲਾਕਾਤ ਕੈਨੇਡਾ ‘ਚ ਭਾਰਤ ਦੇ ਹਾਈ ਕਮੀਸ਼ਨਰ ਵਿਕਾਸ ਸਵਰੂਪ ਅਤੇ ਉਨ੍ਹਾਂ ਦੀ ਪਤਨੀ ਅਪਰਣਾ ਸਵਰੂਪ ਨਾਲ ਹੋਈ ਹੈ। ਫਿਲਹਾਲ ਕਪਿਲ ਇਸ ਸਮੇਂ ‘ਦ ਕਪਿਲ ਸ਼ਰਮਾ ਸ਼ੋਅ’ ਦੇ ਦੂਜੇ ਸੀਜ਼ਨ ‘ਚ ਨਜ਼ਰ ਆ ਰਹੇ ਹਨ।