ਮੁੰਬਈ: ਫੇਮਸ ਕਾਮੇਡੀਅਨ ਕਪਿਲ ਸ਼ਰਮਾ ਦਾ ਟੀਵੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਇੱਕ ਵਾਰ ਫੇਰ ਟੀਵੀ ‘ਤੇ ਦਸਤਕ ਦੇ ਚੁੱਕਿਆ ਹੈ। ਕਪਿਲ ਸ਼ਰਮਾ ਸ਼ੋਅ ਦਾ ਪਹਿਲਾ ਐਪੀਸੋਡ 29 ਦਸੰਬਰ ਨੂੰ ਆਨ-ਏਅਰ ਹੋਇਆ। ਇਸ ਵਾਰ ਕਪਿਲ ਦਾ ਸਾਥ ਭਾਰਤੀ ਸਿੰਘ ਅਤੇ ਕ੍ਰਿਸ਼ਨਾ ਅਭਿਸ਼ੇਕ ਦੇ ਰਹੇ ਹਨ।
ਕਪਿਲ ਨੂੰ ਇੱਕ ਵਾਰ ਫੇਰ ਟੀਵੀ ‘ਤੇ ਦੇਕ ਕੇ ਉਸ ਦੇ ਫੈਨਸ ਖਾਸੇ ਖੁਸ਼ ਹਨ। ਨਾਲ ਹੀ ਕਪਿਲ ਸ਼ੋਅ ‘ਚ ਕੁਝ ਵੀ ਬਦਲਾਅ ਨਹੀਂ ਆਏ, ਸਭ ਪਹਿਲਾਂ ਜਿਹਾ ਹੀ ਹੈ। ਹੁਣ ਤੁਹਾਨੂੰ ਦੱਸ ਦਈਏ ਕਿ ਕਪਿਲ ਨੇ ਆਪਣੇ ਸ਼ੋਅ ਦੇ ਲਈ ਆਪਣੀ ਫੀਸ ‘ਚ ਕਾਫੀ ਹੱਦ ਤਕ ਕਟੌਤੀ ਕੀਤੀ ਹੈ। ਜੀ ਹਾਂ, ਕਪਿਲ ਜਿੱਥੇ ਆਪਣੇ ਸ਼ੋਅ ਦੇ ਇੱਕ ਐਪੀਸੋਡ ਲਈ 60-80 ਲੱਖ ਰੁਪਏ ਲੈਂਦੇ ਸੀ ਹੁਣ ਉਹ ਇੱਕ ਐਪੀਸੋਡ ਦੇ ਸਿਰਫ 15 ਲੱਖ ਰੁਪਏ ਲੈ ਰਹੇ ਹਨ।
ਜਿਸ ਦਾ ਕਾਰਨ ਹੋ ਸਕਦਾ ਹੈ ਕਪਿਲ ਦਾ ਸੈੱਟ ‘ਤੇ ਲੇਟ ਆਉਣਾ। ਜੀ ਹਾਂ, ਕਪਿਲ ਬਾਰੇ ਇਹ ਗੱਲ ਵੀ ਕਾਫੀ ਪ੍ਰਸਿੱਧ ਹੈ ਕਿ ਉਹ ਅਕਸਰ ਸੈੱਟ ‘ਤੇ ਲੇਟ ਆਉਂਦੇ ਹਨ। ਇਸ ਦੇ ਨਾਲ ਹੀ ਉਹ ਬਾਲੀਵੁੱਡ ਦੇ ਕਈ ਸਟਾਰਸ ਨੂੰ ਸੈਟ ‘ਤੇ ਕਾਫੀ ਲੰਬੇ ਸਮੇਂ ਤਕ ਇੰਤਜ਼ਾਰ ਵੀ ਕਰਵਾ ਚੁੱਕੇ ਹਨ। ਕਪਿਲ ਨੂੰ ਆਪਣਾ ਪਿਛਲਾ ਸ਼ੋਅ ਵਿਚਾਲੇ ਛੱਡਣਾ ਕਾਫੀ ਮਹਿੰਗਾ ਪੈ ਗਿਆ।