ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਨੇ 2 ਅਪਰੈਲ ਨੂੰ ਆਪਣਾ ਜਨਮ ਦਿਨ ਮਨਾਇਆ। ਹਾਲ ਹੀ ‘ਚ ਉਸ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਜਨਮ ਦਿਨ ਦਾ ਜਸ਼ਨ ਵੀ ਮਨਾਇਆ। ਇਸ ਪਾਰਟੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਇੱਕ ਫੈਨ ਪੇਜ਼ ਵੱਲੋਂ ਸ਼ੇਅਰ ਵੀਡੀਓ ‘ਚ ਕਪਿਲ ਉਨ੍ਹਾਂ ਦੀ ਪਤਨੀ ਅਤੇ ਉਸ ਦੀ ਮਾਂ ਨੂੰ ਬਾਲੀਵੁੱਡ ਡਾਂਸ ਨੰਬਰ ‘ਤੇ ਡਾਂਸ ਕਰਦੇ ਨਜ਼ਰ ਆਏ ਹਨ। ਕਪਿਲ ਆਪਣੀ ਮਾਂ ਦੇ ਬੇਹੱਦ ਕਰੀਬ ਹੈ। ਵੀਡੀਓ ‘ਚ ਉਸ ਦੇ ਚਹਿਰੇ ਦੀ ਮੁਸਕਾਨ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹ ਕਿੰਨੇ ਖੁਸ਼ ਹਨ।


ਕਪਿਲ ਦੇ ਲਈ ਇਹ ਜਨਮ ਦਿਨ ਬੇਹੱਦ ਖਾਸ ਸੀ ਕਿਉਂਕਿ ਇਸ ਵਾਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣਾ ਪਹਿਲਾ ਜਨਮ ਦਿਨ ਮਨਾਇਆ। ਜਿਸ ਨੂੰ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਬੇਹੱਦ ਖਾਸ ਬਣਾਇਆ। ਬਾਲੀਵੁੱਡ ਦੇ ਕਈ ਸਿਤਾਰੇ ਉਸ ਦੀ ਪਾਰਟੀ ਦਾ ਹਿੱਸਾ ਸੀ।


ਕਪਿਲ ਨੂੰ ਉਸ ਦੇ ਜਨਮ ਦਿਨ ਦੀ ਵਧਾਈ ਸੁਨੀਲ ਗ੍ਰੋਵਰ ਨੇ ਵੀ ਟਵਿੱਟਰ ‘ਤੇ ਇੱਕ ਪੋਸਟ ਸ਼ੇਅਰ ਕਰ ਦਿੱਤੀ ਸੀ।