ਕ੍ਰਾਈਸਟਚਰਚ: ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ‘ਤੇ ਹਮਲਾ ਕਰਨ ਦੇ ਵਾਲੇ ਮੁਲਜ਼ਮ ਬ੍ਰੈਂਟਨ ਟੈਰੰਟ ‘ਤੇ 89 ਲੋਕਾਂ ਦੇ ਕਤਲ ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਤੈਅ ਕੀਤੇ ਗਏ ਹਨ। ਇਨ੍ਹਾਂ ‘ਚ 50 ਲੋਕਾਂ ਦਾ ਕਤਲ ਅਤੇ 39 ਲੋਕਾਂ ਦੀ ਜਾਨ ਲੈਣ ਦੀ ਕੋਸ਼ਿਸ਼ ਦੇ ਦੋਸ਼ ਤੈਅ ਹੋਏ ਹਨ।

ਇਸ ਤੋਂ ਪਹਿਲਾਂ ਕੋਰਟ ‘ਚ ਟੈਰੰਟ ਦੀ ਪਹਿਲੀ ਪੇਸ਼ੀ ‘ਚ ਪੁਲਿਜ਼ ਨੇ ਉਸ ‘ਤੇ ਇੱਕ ਹੱਤਿਆ ਦਾ ਦੋਸ਼ ਲਗਾਇਆ ਸੀ। ਅਜਿਹਾ  ਟੈਰੰਟ ਨੂੰ ਪੁਲਿਸ ਹਿਰਾਸਤ ‘ਚ ਰੱਖਣ ਲਈ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲਾਵਰ ਖਿਲਾਫ ਕੁਝ ਹੋਰ ਮਾਮਲਿਆਂ ‘ਚ ਦੋਸ਼ ਤੈਅ ਕਰਨ ‘ਤੇ ਵੀ ਵਿਚਾਰ ਕਰ ਰਹੀ ਹੈ।

28 ਸਾਲਾ ਟੈਰੰਟ ਨੂੰ ਸ਼ੁਕਰਵਾਰ ਨੂੰ ਆਕਲੈਂਡ ਦੀ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਕੋਰਟ ਨੇ ਇਸੇ ਹਫਤੇ ਇੱਕ ਨੋਟ ਜਾਰੀ ਕਰ ਕਿ ਟੈਰੰਟ ਦੀ ਪੇਸ਼ੀ ਦਾ ਸਮਾਂ ਘੱਟ ਹੋਵੇਗਾ। ਇਸ ਦੌਰਾਨ ਇਹ ਦੇਖਿਆ ਜਾਵੇਗਾ ਕਿ ਟੈਰੰਟ ਆਪਣੇ ਪੱਖ ਰੱਖਣ ਲਈ ਕਿਹੜੇ ਕਾਨੂੰਨੀ ਪਹਿਲੂ ਅਪਨਾਉਂਦਾ ਹੈ।