ਚੰਡੀਗੜ੍ਹ: ਆਖ਼ਰ ਉੱਘੇ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਪੁੱਤਰ ਦਾ ਨਾਂ ਜੱਗ ਜ਼ਾਹਿਰ ਕਰ ਹੀ ਦਿੱਤਾ ਹੈ। ਉਨ੍ਹਾਂ ਦੇ ਪੁੱਤਰ ਦਾ ਜਨਮ 1 ਫ਼ਰਵਰੀ, 2021 ਨੂੰ ਹੋਇਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਪੁੱਤਰੀ ਅਨਾਇਰਾ ਸ਼ਰਮਾ ਹੈ, ਜਿਸ ਦਾ ਜਨਮ 10 ਦਸੰਬਰ, 2019 ਨੂੰ ਹੋਇਆ ਸੀ।
ਦਰਅਸਲ, ਹੁਣ ਗਾਇਕਾ ਨੀਤੀ ਮੋਹਨ ਨੇ ਕਪਿਲ ਸ਼ਰਮਾ ਨੂੰ 2 ਅਪ੍ਰੈਲ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਵਧਾਈ ਦਿੰਦਿਆਂ ਕਿਹਾ ਸੀ ਕਿ ਉਹ ਹੁਣ ਤਾਂ ਜ਼ਰੂਰ ਹੀ ਆਪਣੇ ਬੇਟੇ ਦਾ ਨਾਂ ਦੱਸ ਹੀ ਦੇਣ। ਤਦ ਕਪਿਲ ਸ਼ਰਮਾ ਨੇ ਜਵਾਬ ’ਚ ਟਵੀਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ‘ਤ੍ਰਿਸ਼ਾਨ’ (Trishaan) ਰੱਖਿਆ ਹੈ।

What a beautiful name TRISHAAN
Congratulations Pahji @KapilSharmaK9

Trishaan Kapil Sharma sounds so good! God bless him 😇 https://t.co/5Ly3QkV4lj
— Neeti Mohan (@neetimohan18) April 4, 2021

ਤਦ ਨੀਤੀ ਮੋਹਨ ਨੇ ਕਪਿਲ ਸ਼ਰਮਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਬੇਨਤੀ ਮੰਨ ਕੇ ਸੁਆਲ ਦਾ ਜਵਾਬ ਦਿੱਤਾ। ਨੀਤੀ ਮੋਹਨ ਨੇ ਕਿਹਾ ਕਿ ‘ਤ੍ਰਿਸ਼ਾਨ’ ਨਾਮ ਬਹੁਤ ਵਧੀਆ ਹੈ। ਪਰਮਾਤਮਾ ਉਸ ਨੂੰ ਅਸੀਸ ਦੇਵੇ।
2 ਅਪ੍ਰੈਲ, 1981 ਨੂੰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ’ਚ ਪੈਦਾ ਹੋਏ ਕਪਿਲ ਸ਼ਰਮਾ ਦੇ ਬਚਪਨ ਦਾ ਨਾਂਅ ਕਪਿਲ ਪੁੰਜ ਸੀ। ਉਨ੍ਹਾਂ ਦੇ ਪਿਤਾ ਜਿਤੇਂਦਰ ਕੁਮਾਰ ਪੁੰਜ ਪੰਜਾਬ ਪੁਲਿਸ ’ਚ ਕਾਂਸਟੇਬਲ ਹੁੰਦੇ ਸਨ। ਉਨ੍ਹਾਂ ਦੀ ਮਾਂ ਜਨਕ ਰਾਣੀ ਇੱਕ ਘਰੇਲੂ ਸੁਆਣੀ ਹਨ।
ਸਾਲ 1997 ’ਚ ਪਹਿਲੀ ਵਾਰ ਪਤਾ ਲੱਗਾ ਸੀ ਕਿ ਕਪਿਲ ਸ਼ਰਮਾ ਦੇ ਪਿਤਾ ਨੂੰ ਕੈਂਸਰ ਰੋਗ ਹੈ ਤੇ ਇਸ ਰੋਗ ਨਾਲ ਜੂਝਦਿਆਂ 2004 ’ਚ ਉਨ੍ਹਾਂ ਦਾ ਦੇਹਾਂਤ ਏਮਸ (AIIMS) ਦਿੱਲੀ ’ਚ ਹੋ ਗਿਆ ਸੀ।
ਅਪਿਲ ਸ਼ਰਮਾ ਦੇ ਭਰਾ ਅਸ਼ੋਕ ਕੁਮਾਰ ਸ਼ਰਮਾ ਹੈ, ਜੋ ਪੰਜਾਬ ਪੁਲਿਸ ’ਚ ਕਾਂਸਟੇਬਲ ਹਨ। ਉਨ੍ਹਾਂ ਦੀ ਭੈਣ ਪੂਜਾ ਪਵਨ ਦੇਵਗਣ ਹਨ। ਕਪਿਲ ਸ਼ਰਮਾ ਦਾ ਵਿਆਹ 12 ਦਸੰਬਰ, 2018 ਨੂੰ ਜਲੰਧਰ ’ਚ ਗਿੰਨੀ ਚਤਰਥ ਨਾਲ ਹੋਇਆ ਸੀ। ਕਪਿਲ ਸ਼ਰਮਾ ਦੀ ਕਾਮੇਡੀਅਨ ਵਜੋਂ ਸ਼ੁਰੂਆਤ 2007 ’ਚ ‘ਦ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ’ ਨਾਂ ਦੇ ਇੱਕ ਕਾਮੇਡੀ ਲੜੀਵਾਰ ਸ਼ੋਅ ਨਾਲ ਹੋਈ ਸੀ।