ਰਵੀ ਜੈਨ



ਮੁੰਬਈ: ਅਕਸ਼ੈ ਕੁਮਾਰ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਕੋਰੋਨਾ ਪੌਜ਼ੇਟਿਵ ਹੋਣ ਤੇ ਆਪਣੇ ਆਪ ਨੂੰ ਅਲੱਗ ਕਰਨ ਦੀ ਗੱਲ ਲਿਖੀ ਸੀ ਪਰ ਹੁਣ ਏਬੀਪੀ ਨਿਊਜ਼ ਨੂੰ ਇਸ ਬਾਰੇ ਪਤਾ ਲੱਗਾ ਹੈ ਕਿ ਅਕਸ਼ੈ ਕੁਮਾਰ ਦੀ ਅਗਲੀ ਫਿਲਮ 'ਰਾਮ ਸੇਤੂ' ਨਾਲ ਜੁੜੇ 45 ਲੋਕਾਂ ਦੀ ਕੋਰੋਨਾ ਰਿਪੋਰਟ ਵੀ ਪੌਜ਼ੇਟਿਵ ਆਈ ਹੈ।ਉਧਰ ਅਦਾਕਾਰ ਅਕਸ਼ੈ ਕੁਮਾਰ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਕਸ਼ੈ ਕੁਮਾਰ ਨੇ ਮੁੰਬਈ ਵਿੱਚ ਆਪਣੀ ਅਗਲੀ ਫਿਲਮ ‘ਰਾਮ ਸੇਤੂ’ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। 5 ਅਪ੍ਰੈਲ ਨੂੰ ਇੱਕ ਸ਼ਾਨਦਾਰ ਸੀਕਵੇਂਸ ਲਈ, 'ਰਾਮ ਸੇਤੂ' ਦੀ ਸ਼ੂਟਿੰਗ ਮੁੰਬਈ ਦੇ ਮੁਡ ਆਈਲੈਂਡ ਖੇਤਰ ਵਿਚ ਲਗਭਗ 75 ਜੂਨੀਅਰ ਕਲਾਕਾਰਾਂ ਤੇ ਹੋਰਾਂ ਦੇ ਨਾਲ ਇਕ ਵਿਸ਼ਾਲ ਸੈੱਟ 'ਤੇ ਕੀਤੀ ਜਾਣੀ ਸੀ ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ, ਜਦੋਂ ਸਾਰਿਆਂ ਲਈ ਕੋਰੋਨਾ ਟੈਸਟ ਕੀਤਾ ਗਿਆ ਤਾਂ 75 ਵਿੱਚੋਂ 45 ਵਿਅਕਤੀ ਕੋਰੋਨਾ ਟੈਸਟ ਵਿੱਚ ਪੌਜ਼ੇਟਿਵ ਪਾਏ ਗਏ।


ਇਹ ਵੀ ਪੜ੍ਹੋ: ਕਿਸਾਨਾਂ ਵੱਲੋਂ ਅੱਜ ਦੇਸ਼ ਭਰ 'ਚ ਵੱਡਾ ਐਕਸ਼ਨ, ਐਫਸੀਆਈ ਨੇ ਸਰਕਾਰ ਤੋਂ ਮੰਗੀ ਸੁਰੱਖਿਆ



ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸੀਨ ਇੰਪਲਾਈਜ਼ (FWICE)  ਦੇ ਪ੍ਰਧਾਨ ਬੀਐਨ ਤਿਵਾੜੀ ਨੇ ਏਬੀਪੀ ਨਿਊੇਜ਼ ਤੋਂ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਕਸ਼ੈ ਕੁਮਾਰ ਅਤੇ ਸ਼ੂਟਿੰਗ ਨਾਲ ਜੁੜੇ 45 ਵਿਅਕਤੀਆਂ ਦੇ ਕੋਰਨਾ ਪੌਜ਼ੀਟਿਵ ਹੋਣ ਤੋਂ ਬਾਅਦ ਫਿਲਹਾਲ ‘ਰਾਮ ਸੇਤੂ’ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।

ਏਬੀਪੀ ਨਿਊਜ਼ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਅਕਸ਼ੈ ਕੁਮਾਰ ਦੀ ਟੀਮ ਅਤੇ 'ਰਾਮ ਸੇਤੂ' ਨਿਰਦੇਸ਼ਕ ਅਭਿਸ਼ੇਕ ਸ਼ਰਮਾ ਦੋਵਾਂ ਨਾਲ ਸੰਪਰਕ ਕੀਤਾ, ਪਰ ਖ਼ਬਰ ਲਿਖੇ ਜਾਣ ਤੱਕ ਦੋਵਾਂ ਦਾ ਕੋਈ ਜਵਾਬ ਨਹੀਂ ਮਿਲਿਆ।


ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ